ਹੁਣ ਖੰਡ ਮਿੱਲ 'ਚ ਵੀ ਤਿਆਰ ਕੀਤਾ ਜਾਵੇਗਾ ਐਥਾਨੌਲ: ਜੇਲ ਮੰਤਰੀ

11/15/2018 4:46:16 PM

ਅੰਮ੍ਰਿਤਸਰ (ਸੁਮਿਤ ਖੰਨਾ)— ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖੀ ਰੰਧਾਵਾ ਅੱਜ ਅੰਮ੍ਰਿਤਸਰ ਆਏ। ਇਸ ਮੌਕੇ ਉਨ੍ਹਾਂ ਨੇ ਸਰਕਾਰ ਅਤੇ ਸਹਿਕਾਰਤਾ ਵਿਭਾਗ ਵਲੋਂ ਚਲਾਈ ਜਾ ਰਹੀ ਅਜਨਾਲਾ ਖੰਡ ਮਿੱਲ ਨੂੰ ਸ਼ੁਰੂ ਕਰਵਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਗੰਨੇ ਦੇ ਕਾਸ਼ਤਕਾਰਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਦੀ ਗੱਲ ਕਹੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਗੰਨਾ ਮਿੱਲ ਦੇ ਅੰਦਰ ਐਥਾਨੌਲ  ਤਿਆਰ ਕੀਤਾ ਜਾਵੇਗਾ। 

ਖੰਡ ਮਿੱਲ ਨੂੰ ਸ਼ੁਰੂ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਮਿੱਲ ਚਲਾਈ ਹੈ ਅਤੇ ਇਸ ਮਿੱਲ ਦੇ 'ਚ ਖੰਡ ਬਣਾਉਣ ਦੀ ਸਮਰੱਥਾ ਨੂੰ ਵਧਾਇਆ ਜਾਵੇਗਾ। ਇਸ ਖੰਡ ਮਿਲ ਤੋਂ ਨਿਕਲਣ ਵਾਲੇ ਸੀਰੇ ਤੋਂ ਹੁਣ ਤੇਲ ਦੇ ਐਥਾਨੌਲ ਜਿਸ ਦੀ ਵਰਤੋਂ ਪੈਟਰੋਲ ਬਣਾਉਣ 'ਚ ਕੀਤੀ ਜਾਂਦੀ ਹੈ ਅਤੇ ਉਹ ਸੀਰਾ ਆਇਲ ਕੰਪਨੀ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਪੰਜਾਬ ਦੀਆਂ ਮਿੱਲਾਂ ਨੂੰ ਲਾਭ ਮਿਲੇਗਾ ਅਤੇ ਬਿਜਲੀ ਵੀ ਤਿਆਰ ਕੀਤੀ ਜਾਵੇਗੀ। ਇਸ ਦਾ ਅਗਲੇ ਮਹੀਨੇ ਉਦਘਾਟਨ ਕੀਤਾ ਜਾਵੇਗਾ, ਜਿਸ ਨਾਲ ਸ਼ੂਗਰ ਮਿੱਲਾਂ ਮੁਨਾਫੇ 'ਚ ਆ ਜਾਣਗੀਆਂ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੈਮਰ ਨੂੰ ਜੇਲ 'ਚ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਕੇਂਦਰ ਦੀ ਸਰਕਾਰ ਵਲੋਂ ਮਨਜ਼ੂਰੀ ਮਿਲ ਗਈ ਹੈ।

Shyna

This news is Content Editor Shyna