ਸੁਧੀਰ ਸੂਰੀ ਨੂੰ ਵੰਗਾਰਨ ਕਾਰਨ ਭਾਈ ਗੁਰਮੁਖ ਸਿੰਘ ਰੋਡੇ ਨੂੰ ਸਰਕਾਰ ਨੇ ਸਾਜਿਸ਼ ਤਹਿਤ ਫਸਾਇਆ: ਭਾਈ ਰਣਜੀਤ ਸਿੰਘ

08/23/2021 11:54:32 AM

ਅੰਮ੍ਰਿਤਸਰ (ਅਨਜਾਣ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਸਪੁੱਤਰ ਭਾਈ ਗੁਰਮੁਖ ਸਿੰਘ ਰੋਡੇ ਨੂੰ ਸਰਕਾਰ ਨੇ ਸਾਜਿਸ਼ ਤਹਿਤ ਫਸਾਇਆ ਹੈ ਤੇ ਇਹ ਪੰਜਾਬ ਪੁਲਸ, ਕੇਂਦਰੀ ਏਜੰਸੀਆਂ ਤੇ ਸਰਕਾਰ ਦੀ ਮਿਲੀ ਜੁਲੀ ਸਾਜਿਸ਼ ਦਾ ਨਤੀਜਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਈ ਗੁਰਮੁਖ ਸਿੰਘ ਸੁਧੀਰ ਸੂਰੀ ਵਰਗੇ ਨੂੰ ਨੱਥ ਪਾਉਣ ‘ਚ ਸਰਗਰਮ ਹੋਏ ਸਨ। ਸਰਕਾਰ ਨਹੀਂ ਚਾਹੁੰਦੀ ਕਿ ਹਿੰਦੂ ਕੱਟੜਪੰਥੀਆਂ ਨੂੰ ਕੋਈ ਵੰਗਾਰੇ। 

ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਸਰਕਾਰ ਨੇ ਭਾਈ ਗੁਰਮੁਖ ਸਿੰਘ ਰੋਡੇ ’ਤੇ ਟਿਫ਼ਨ ਬੰਬ, ਹਥਿਆਰਾਂ ਤੇ ਆਰ.ਡੀ. ਐਕਸ ਦੀ ਬਰਾਮਦੀ ਦੱਸ ਕੇ ਉਸ ਨੂੰ ਐੱਨ.ਆਈ.ਏ., ਆਈ.ਬੀ.ਤੇ ਪੰਜਾਬ ਪੁਲਸ ਨੇ ਸਾਂਝੇ ਅਪ੍ਰੇਸ਼ਨ ਤਹਿਤ ਗ੍ਰਿਫ਼ਤਾਰ ਕੀਤਾ ਹੈ। ਜਿਸ ਦਿਨ ਭਾਈ ਗੁਰਮੁਖ ਸਿੰਘ ਸੁਧੀਰ ਸੂਰੀ ਵੱਲੋਂ ਬੋਲੀ ਭੱਦੀ ਸ਼ਬਦਾਵਲੀ ਦਾ ਜਵਾਬ ਦੇਣ ਲਈ ਉਸ ਦੇ ਘਰ ਨੂੰ ਘੇਰਾ ਪਾਉਣ ਲਈ ਅੰਮ੍ਰਿਤਸਰ ਆਏ ਸਨ, ਉਸ ਦਿਨ ਸਰਕਾਰ ਨੇ ਉਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਘਟੀਆ ਰਵੱਈਏ ਦਾ ਅਸੀਂ ਡਟਵਾਂ ਵਿਰੋਧ ਕਰਦੇ ਹਾਂ।

ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਮਾਮਲੇ ‘ਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਪੰਥ ਦੀਆਂ ਸੰਪਰਦਾਵਾਂ, ਜਥੇਬੰਦੀਆਂ, ਸੰਸਥਾਵਾਂ, ਮੀਡੀਆ ਅਦਾਰੇ ਕਿਉਂ ਚੁੱਪ ਹਨ? ਉਨ੍ਹਾਂ ਕਿਹਾ ਕਿ ਭਾਈ ਗੁਰਮੁਖ ਸਿੰਘ ਰੋਡੇ ਨਾਲ ਕੀਤੀ ਜਾ ਰਹੀ ਵਧੀਕੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।


rajwinder kaur

Content Editor

Related News