ਵਿਦਿਆਰਥਣ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

02/11/2019 8:49:41 PM

ਪੱਟੀ (ਪਾਠਕ)- ਪੁਲਸ ਥਾਣਾ ਸਿਟੀ ਪੱਟੀ ਅਧੀਨ ਪੈਦੇ ਪਿੰਡ ਕੈਰੋ ਵਿਖੇ ਵਿਦਿਆਰਥਣ ਨੇ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਣ ਲੀਲਾ ਸਮਾਪਤ ਕਰ ਲਈ ਹੈ। ਸੂਚਨਾਂ ਮਿਲਦਿਆਂ ਪੁਲੀਸ ਚੌਕੀ ਕੈਰੋ ਵਿਖੇ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਲੜਕੀ ਦੀ ਪਛਾਣ ਸੁਖਜੀਵਨ ਜੋਤ ਕੌਰ ਪੁੱਤਰੀ ਗੁਲਜਾਰ ਸਿੰਘ ਵਾਸੀ ਕੈਰੋ ਵਜੋਂ ਹੋਈ ਹੈ ਤੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ। ਇਸ ਮੌਕੇ ਲੜਕੀ ਦੇ ਪਿਤਾ ਗੁਲਜਾਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਸੁਖਜੀਵਣਜੋਤ ਕੌਰ ਨੇ ਕੈਰੋ ਸਕਲੂ ਤੋਂ ਬਾਰਵੀਂ ਜਮਾਤ ਪਹਿਲੇ ਦਰਜੇ 'ਚ ਪਾਸ ਕੀਤੀ ਸੀ ਤੇ ਹੁਣ ਉਹ ਤਰਨਤਾਰਨ ਦੇ ਸੈਂਟਰ ਤੋਂ ਆਈਲੈਟਸ ਕਰ ਰਹੀ ਸੀ ਤੇ ਉਸ ਵੱਲੋਂ ਦਿੱਤੇ ਪੇਪਰਾਂ ਦਾ ਨਤੀਜਾ ਪਿਛਲੇ ਸ਼ਨੀਵਾਰ ਹੀ ਆਇਆ ਸੀ, ਜਿਸ ਉਸ ਦੇ ਪੰਜ ਬੈਂਡ ਆਏ ਸਨ ਤੇ ਘੱਟ ਬੈਂਡ ਆਉਣ ਕਰਕੇ ਉਹ ਟੈਨਸ਼ਨ 'ਚ ਰਹਿੰਦੀ ਸੀ। ਸਾਡੇ ਵੱਲੋਂ ਉਸ ਨੂੰ ਦਰਬਾਰ ਸਹਿਬ ਅਮ੍ਰਿਤਸਰ ਵੀ ਖੜ ਕੇ ਅਰਦਾਸ ਕਰਵਾਈ ਗਈ ਸੀ ਕਿ ਉਹ ਤੰਦਰੁਸਤ ਹੋ ਜਾਵੇ ਤੇ ਅਸੀਂ ਉਸ ਦਾ ਫਿਰ ਤੋਂ ਆਈਲੈਟਸ ਪੇਪਰ ਕਰਵਾ ਦੇਵਾਂਗੇ ਪਰ ਉਹ ਫਿਰ ਵੀ ਟੈਨਸ਼ਨ 'ਚ ਹੀ ਰਹਿੰਦੀ ਸੀ ਤੇ ਬੀਤੀ ਦੇਰ ਸ਼ਾਮ ਉਸ ਨੇ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਨੂੰ ਤਰੁੰਤ ਗੁਰੂ ਨਾਨਕ ਦੇਵ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਹੈ। ਪੁਲਸ ਚੌਕੀ ਕੈਰੋਂ ਵਿਖੇ ਤੈਨਾਤ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਲੜਕੀ ਦੇ ਪਿਤਾ ਗੁਲਜਾਰ ਸਿੰਘ ਪੁੱਤਰ ਦਲੀਪ ਸਿੰਘ ਦੇ ਬਿਆਨਾਂ 174 ਦੀ ਕਾਰਵਾਈ ਕਰਦਿਆਂ  ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਾ ਕਿ ਲਾਂਸ਼ ਵਾਰਿਸਾ ਨੂੰ ਸੌਂਪ ਦਿੱਤੀ ਹੈ।

KamalJeet Singh

This news is Content Editor KamalJeet Singh