ਵਿਦਿਆਰਥਣ ਨੂੰ ਕੁਮੈਂਟ ਅਤੇ ਉਸਦੇ ਪਿਤਾ ਨੂੰ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਇਕ ਕਾਬੂ, ਦੂਜਾ ਫਰਾਰ

07/13/2022 1:54:59 PM

ਧਾਰੀਵਾਲ (ਜਵਾਹਰ) - ਇਕ ਵਿਦਿਆਰਥਣ ਨੂੰ ਕੁਮੈਂਟ ਕਰਨ ਅਤੇ ਉਸ ਦੇ ਪਿਤਾ ਨੂੰ ਮਾਰਨ ਦੀਆਂ ਧਮਕੀਆਂ ਦੇਣ ਵਾਲੇ 2 ਨੌਜਵਾਨਾਂ ਖ਼ਿਲਾਫ਼ ਧਾਰੀਵਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜਾ ਅਜੇ ਫ਼ਰਾਰ ਹੈ। ਸਬ ਇੰਸਪੈਕਟਰ ਰਜਿੰਦਰ ਕੌਰ ਨੇ ਦੱਸਿਆ ਕਿ ਧਾਰੀਵਾਲ ਦੀ ਵਸਨੀਕ ਇਕ ਲੜਕੀ ਨੇ ਦੱਸਿਆ ਕਿ ਉਹ ਇਕ ਪਿੰਡ ’ਚ ਸਥਿਤ ਸਕੂਲ ’ਚ 9ਵੀਂ ਕਲਾਸ ’ਚ ਪੜ੍ਹਦੀ। ਕਰੀਬ ਇਕ ਮਹੀਨੇ ਤੋਂ ਦੀਪਕ ਕੁਮਾਰ ਪੁੱਤਰ ਲਖਵਿੰਦਰਪਾਲ, ਗੁਰਦਿੱਤ ਸਿੰਘ ਪੁੱਤਰ ਬੱਬਾ ਵਾਸੀਆਨ ਕਲਿਆਣਪੁਰ ਉਸ ਦਾ ਪਿੱਛਾ ਅਤੇ ਕੁਮੈਂਟ ਕਰਦੇ ਸਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼

ਉਸ ਨੇ ਦੱਸਿਆ ਕਿ 11 ਜੁਲਾਈ ਨੂੰ ਜਦ ਛੁੱਟੀ ਹੋਈ ਤਾਂ ਮੁਲਜ਼ਮਾਂ ਨੇ ਫਿਰ ਕੁਮੈਂਟ ਕੀਤੇ। ਜਦ ਉਹ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਬੈਠ ਕੇ ਘਰ ਨੂੰ ਜਾ ਰਹੀ ਸੀ ਤਾਂ ਮੁਲਜ਼ਮ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਮੋਟਰਸਾਈਕਲ ’ਤੇ ਆ ਗਏ ਅਤੇ ਇਸ਼ਾਰੇ ਕਰਨ ਲੱਗੇ। ਜਦ ਇਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸ ਨੇ ਮੋਟਰਸਾਈਕਲ ਤੋਂ ਉਤਰ ਕੇ ਇਸ ਬਾਰੇ ਮੁਲਜ਼ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਗੁਰਦਿੱਤ ਸਿੰਘ ਅਜੇ ਫ਼ਰਾਰ ਹੈ, ਜਿਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)

 


rajwinder kaur

Content Editor

Related News