ਪੱਟੀ ਮੌੜ ਕੋਟਿਕ ਮਹਿੰਦਰਾ ਬੈਂਕ ਦੀ ATM ਮਸ਼ੀਨ ਨੂੰ ਲੁਟੇਰਿਆਂ ਨੇ ਕੀਤੀ ਲੁੱਟਣ ਦੀ ਕੋਸ਼ਿਸ਼, ਰਹੀ ਨਾਕਾਮ

05/11/2022 5:03:12 PM

ਪੱਟੀ (ਸੌਰਭ)- ਪਿੰਡ ਚੂਸਲੇਵੜ ਪੱਟੀ ਮੋੜ ’ਤੇ ਸਥਿਤ ਕੋਟਿਕ ਮਹਿੰਦਰਾ ਬੈਂਕ ਦੀ ਬਰਾਂਚ ਦੇ ਏ.ਟੀ.ਐੱਮ. ਮਸ਼ੀਨ ਨੂੰ ਲੁਟੇਰਿਆਂ ਨੇ ਰਾਤ ਸਮੇਂ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ। ਇਸ ਸਬੰਧੀ ਬੈਂਕ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਜਦ ਅਸੀਂ ਸਵੇਰੇ ਬੈਂਕ ਪੁੱਜੇ ਤਾਂ ਵੇਖਿਆ ਕਿ ਏ.ਟੀ.ਐੱਮ. ਮਸ਼ੀਨ ਦੇ ਸ਼ੱਟਰ ਨੂੰ ਕਟਰ ਨਾਲ ਕੱਟ ਕੇ ਲੁਟੇਰੇ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਕਟਰ ਨਾਲ ਏ.ਟੀ.ਐੱਮ. ਮਸ਼ੀਨ ਨੂੰ ਕੱਟਣ ਦੀ ਕੋਸ਼ਿਸ਼ ਕੀਤੀ, ਜੋ ਨਕਾਮ ਰਹੀ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਬੈਂਕ ਮੈਨੇਜਰ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਅਜੇ ਬੈਂਕ ਸਟਾਫ ਵੱਲੋਂ ਸਾਨੂੰ ਕੋਈ ਲਿਖਤੀ ਦਰਖ਼ਾਸਤ ਨਹੀਂ ਦਿੱਤੀ ਗਈ। ਲਿਖਤੀ ਦਰਖ਼ਾਸਤ ਮਿਲਣ ’ਤੇ ਮੁਕਦਮਾ ਦਰਜ ਕਰਕੇ ਇਸ ਕੇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


rajwinder kaur

Content Editor

Related News