ਝੋਨੇ ਦੀ ਪਰਾਲੀ ਦੀਆਂ ਗੱਠਾਂ ਬੰਨ੍ਹ ਰਹੇ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ

09/29/2020 4:49:49 PM

ਤਰਨਤਾਰਨ (ਵਿਜੇ ਅਰੋੜਾ)-ਕਿਸਾਨ ਵਲੋਂ ਝੋਨੇ ਦੀ ਪਰਾਲੀ ਨਾ ਸਾੜਨ ਨੂੰ ਲੈ ਕੇ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਰੱਖੀਆਂ ਜਾ ਰਹੀਆਂ ਹਨ। ਮਾਲਕ ਕਿਸਾਨ ਤੋਂ ਇਕ ਕਿੱਲੇ ਦਾ 1000 ਤੋਂ ਲੈ ਕੇ 1500 ਸੌ ਰੁਪਏ ਲਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅੱਗ ਨਹੀਂ ਲਗਾਵਾਂਗੇ ਪਰ ਜੇਕਰ ਪੰਜਾਬ ਸਰਕਾਰ ਨੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਤਾਂ ਅਸੀਂ ਅੱਗ ਲਗਾਉਣ ਤੋਂ ਪਿੱਛੇ ਵੀ ਨਹੀਂ ਹੱਟਾਂਗੇ। ਪਿਛਲੇ ਸੀਜ਼ਨ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਅੱਗ ਨਾ ਲਗਾਉਣਾ ਤੁਹਾਨੂੰ ਮੁਆਵਜ਼ਾ ਮਿਲੇਗਾ, ਪਰ ਪਿਛਲਾ ਮੁਆਵਜ਼ਾ ਨਹੀਂ ਦਿੱਤਾ। ਇਸ ਵਾਰ ਦੀ ਫਸਲ ਅਸੀਂ ਕੱਟ ਲਈ ਹੈ ਅਤੇ ਪਰਾਲੀ ਦੀ ਆਪਣੇ ਪੈਸਿਆਂ ਨਾਲ ਉਸ ਨੂੰ ਗੱਠ ਬੰਨ੍ਹ ਕੇ ਭੇਜੀ ਜਾ ਰਹੀ ਹੈ।

ਅਸੀਂ ਪਿੰਡਾਂ ਵਾਲੇ ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਮਸ਼ੀਨਾਂ ਹਨ ਸਰਕਾਰ ਆਪਣੇ ਜ਼ਰੀਏ ਖਰੀਦਣ ਅਤੇ ਪਰਾਲੀ ਨੂੰ ਚੁੱਕ ਕੇ ਲਿਜਾਣ। ਸਾਨੂੰ ਪੈਸੇ ਨਾ ਖਰਚਣੇ ਪੈਣ, ਜੇਕਰ ਪੈਸਾ ਖਰਚਣਾ ਪਿਆ ਤਾਂ ਫਿਰ ਕਿਸਾਨ ਅੱਗ ਹੀ ਲਗਾਏਗਾ। ਸਰਕਾਰ ਇਨ੍ਹਾਂ ਮਸੀਨਾਂ ਨੂੰ ਛੇਤੀ ਤੋਂ ਛੇਤੀ ਖੇਤੀ ਕਰਨ ਤੋਂ ਬਾਅਦ ਪਿੰਡ ਵਾਲਿਆਂ ਨੂੰ ਭੇਜਣ ਉਹ ਪਰਾਲੀ ਦੀ ਗੱਠ ਬੰਨ੍ਹ ਕੇ ਲਿਜਾਣ ਅਤੇ ਜੋ ਮੁਆਵਜ਼ਾ ਬਣਦਾ ਹੈ ਸਾਨੂੰ ਦਿੱਤਾ ਜਾਵੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ। ਜੇਕਰ ਵਾਅਦਾ ਪੂਰਾ ਨਹੀਂ ਕੀਤਾ ਤਾਂ ਖੇਤਾਂ 'ਚ ਅੱਗ ਲਗਾ ਦਿੱਤੀ ਜਾਵੇਗੀ।

Aarti dhillon

This news is Content Editor Aarti dhillon