ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬੁੱਧ ਧਰਮ ਦੇ 37ਵੇਂ ਮੁਖੀ ਦਰੀਕੁੰਗ ਚੇਤਸਾਂਗ

07/24/2022 5:30:13 PM

ਅੰਮ੍ਰਿਤਸਰ (ਸਰਬਜੀਤ) - ਧਰਮ ਦੇ ਰਿਨਪੋਚੇ ਲੜੀ ਦੇ ਸੈਂਤੀ ਵੇਂ ਗੱਦੀ ਨਸ਼ੀਨ ਦਰੀਕੁੰਗ ਚੇਤਸਾਂਗ ਅੱਜ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਕਈ ਚਿਰਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਦੀ ਇੱਛਾ ਰੱਖਦੇ ਸਨ, ਜੋ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਉਨ੍ਹਾਂ ਨੇ ਮਹਾਨ ਸ਼ਕਤੀ ਦਾ ਅਨੁਭਵ ਕੀਤਾ ਹੈ। ਭਾਵੇਂ ਵੱਖ-ਵੱਖ ਧਰਮਾਂ ਦੀ ਵੱਖ-ਵੱਖ ਫਲਸਫ਼ਾ ਅਤੇ ਉਨ੍ਹਾਂ ਦਾ ਸੱਭਿਆਚਾਰ ਵੱਖ-ਵੱਖ ਹੋ ਸਕਦਾ ਹੈ ਪਰ ਸਾਰੇ ਧਰਮਾਂ ਦੀ ਸਿੱਖਿਆ ਹੰਕਾਰ ਨੂੰ ਮੁਕਾਉਣ ਦਾ ਸੰਦੇਸ਼ ਦਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ 

ਉਨ੍ਹਾਂ ਕਿਹਾ ਕਿ ਜਿੰਨਾ ਮਨੁੱਖ ਹੰਕਾਰ ਰਹਿਤ ਹੋਵੇਗਾ, ਓਨਾ ਰੱਬ ਦੇ ਨਜ਼ਦੀਕ ਮੰਨਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚੇਤਸਾਂਗ ਰਿਨਪੋਚੇ ਸ਼੍ਰੰਖਲਾ ਦੇ 37ਵੇਂ ਗੱਦੀ ਨਸ਼ੀਨ ਹਨ। ਉਨ੍ਹਾਂ ਵੱਲੋਂ ਹਿੰਦੂਕੁਸ਼ ਪਰਬਤਮਾਲਾ ਵਿੱਚ ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵਿਚ ਗੋ ਕਲੀਨ ਗੋ ਆਰਗੈਨਿਕ ਮੁਹਿੰਮ ਦੇ ਤਹਿਤ ਦੂਰ ਦੁਰਾਡੇ ਦੇ ਜੰਗਲਾਂ ਰਹਿਣ ਵਾਲੇ ਲੋਕਾਂ ਵਿੱਚ ਜੰਗਲ ਅਤੇ ਖੇਤੀਬਾੜੀ ਦੇ ਨਿਵੇਕਲੇ ਢੰਗਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!


rajwinder kaur

Content Editor

Related News