ਝੋਨੇ ਦੀ ਬੀਜੀ ਫ਼ਸਲ ਨੂੰ ਕੁਝ ਵਿਅਕਤੀਆਂ ਸਪਰੇਅ ਕਰਕੇ ਸਾੜਿਆ

07/14/2023 6:14:04 PM

ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ)- ਸਰਾਏ ਅਮਾਨਤ ਖਾਂ ਥਾਣੇ ਅਧੀਨ ਆਉਂਦੇ ਸਰਹੱਦੀ ਪਿੰਡ ਕਲਸ਼ ਦੇ ਕਿਸਾਨ ਨੇ ਖੇਤਾਂ ਵਿੱਚ ਬੀਜੇ ਝੋਨੇ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਰਾਤ ਸਮੇਂ ਸਪਰੇਅ ਕਰਕੇ ਸਾੜਨ ਦੇ ਦੋਸ਼ ਲਗਾਏ ਹਨ । ਇਸ ਸਬੰਧੀ ਅੰਗਰੇਜ਼ ਸਿੰਘ ਪੁੱਤਰ ਜਨਮੇਜਾ ਸਿੰਘ ਵਾਸੀ ਕਲਸ਼ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਜੋਗਿੰਦਰ ਸਿੰਘ ਨਾਲ ਮਿਲ ਕੇ ਪਿੰਡ ਦੇ ਹੀ ਵਸਨੀਕ ਕੇਵਲ ਸਿੰਘ ਪੁੱਤਰ ਅਮਰ ਸਿੰਘ ਕੋਲੋਂ 1989 ਵਿੱਚ 12ਕਨਾਲ ਜ਼ਮੀਨ ਖ਼ਰੀਦੀ ਸੀ ਪਰ ਕੇਵਲ ਸਿੰਘ ਵੱਲੋ ਉਨ੍ਹਾ ਨੂੰ 9 ਕਨਾਲ 7 ਮਰਲੇ ਜ਼ਮੀਨ ਹੀ ਬੈਅ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜਦੋਂ ਕਿ 2ਕਨਾਲ13 ਮਰਲੇ ਦਾ 1995 ਵਿੱਚ ਇੱਕ ਲੱਖ ਪੰਜ ਹਜ਼ਾਰ ਵਿੱਚ ਮੁੜ ਇਕਰਾਰਨਾਮਾ ਕੀਤਾ ਗਿਆ ਹੈ। ਜਿਸ ਦਾ ਐੱਸ.ਡੀ.ਐੱਮ ਤਰਨਤਾਰਨ ਦੀ ਅਦਾਲਤ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਵੀ ਹੋ ਚੁੱਕਾ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਲਿਆਵੇਗੀ ਆਪਣਾ ਯੂਟਿਊਬ ਚੈਨਲ

ਬੀਤੀ ਰਾਤ ਕੇਵਲ ਸਿੰਘ ਤੇ ਕੁਝ ਹੋਰ ਵਿਅਕਤੀਆਂ ਨੇ ਰਾਤ ਸਮੇਂ ਉਨ੍ਹਾਂ ਵੱਲੋਂ ਬੀਜੇ ਹੋਏ ਝੋਨੇ 'ਤੇ ਸਪਰੇਅ ਕਰਕੇ ਸਾੜ ਦਿੱਤਾ ਗਿਆ ਅਤੇ ਖੇਤਾਂ ਵਿੱਚ ਪਾਏ ਗਏ ਪਾਈਪ ਵੀ ਤੋੜ ਦਿੱਤੇ ਗਏ। ਇਸ ਸਬੰਧੀ ਉਨ੍ਹਾਂ ਵੱਲੋਂ ਸੰਬੰਧਿਤ ਥਾਣਾ ਸਰਾਂਏ ਅਮਾਨਤ ਖਾਂ ਵਿਖੇ ਦਰਖ਼ਾਸਤ ਦੇ ਕੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਦੋਂ ਕੇਵਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅੰਗਰੇਜ਼ ਸਿੰਘ ਅਤੇ ਉਸ ਦੇ ਭਰਾ ਜੋਗਿੰਦਰ ਸਿੰਘ ਨੇ ਉਨ੍ਹਾਂ ਦੀ ਦੋ ਕਨਾਲ 13 ਮਰਲੇ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਸਬੰਧੀ ਅਸੀਂ ਥਾਣੇ ਦਰਖਾਸਤ ਵੀ ਦਿੱਤੀ ਹੈ ਅਤੇ ਇਸ ਜਗ੍ਹਾ ਪੁਲਸ ਨੇ ਦੋਵਾਂ ਧਿਰਾਂ ਨੂੰ ਫਸਲ ਬੀਜਣ ਤੋਂ ਰੋਕਿਆ ਹੈ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਇਸ ਸੰਬੰਧੀ ਜਦੋਂ ਥਾਣਾ ਮੁਖੀ ਸਰਾਂਏ ਅਮਾਨਤ ਖਾਂ ਸਲਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan