ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਦਾ ਮਾਮਲਾ ਸੁਲਝਾਉਣਾ ਪੁਲਸ ਲਈ ਵੱਡੀ ਚੁਣੌਤੀ

02/24/2024 3:06:55 PM

ਅੰਮ੍ਰਿਤਸਰ (ਨੀਰਜ)- ਜਰਮਨੀ ਵਿਚ ਭਾਰਤ ਦੀ ਅੰਬੈਸਡਰ ਮੈਡਮ ਰਚਿਤਾ ਭੰਡਾਰੀ ਦੀ ਪਿੰਡ ਹੇਰ ਸਥਿਤ 588 ਗਜ਼ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਖ਼ਿਰ ਇਹ ਜਾਅਲੀ ਰਚਿਤਾ ਭੰਡਾਰੀ ਬਣਨ ਵਾਲੀ ਔਰਤ ਕੌਣ ਹੈ ਅਤੇ ਕਿਸ ਦੇ ਕਹਿਣ ’ਤੇ ਉਹ ਔਰਤ ਰਚਿਤਾ ਭੰਡਾਰੀ ਬਣੀ ਇਹ ਵੱਡਾ ਸਵਾਲ ਹੈ ਅਤੇ ਫਿਲਹਾਲ ਇਸ ਮਾਮਲੇ ਦਾ ਭੇਤ ਸੁਲਝਾਉਣਾ ਪੁਲਸ ਲਈ ਵੱਡੀ ਚੁਣੌਤੀ ਹੈ। ਇੰਨਾ ਹੀ ਨਹੀਂ ਜਾਅਲੀ ਆਧਾਰ ਕਾਰਡ ਅਤੇ ਆਈ. ਡੀ. ਕਿਵੇਂ ਤਿਆਰ ਹੋ ਰਹੇ ਹਨ, ਇਹ ਵੀ ਇਕ ਵੱਡਾ ਸਵਾਲ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੌਣ-ਕੌਣ ਜਾਅਲੀ ਆਧਾਰ ਕਾਰਡ ਅਤੇ ਆਈ. ਡੀ. ਤਿਆਰ ਕਰ ਕੇ ਜ਼ਮੀਨਾਂ ਦੀਆਂ ਜਾਅਲੀ ਰਜਿਸਟਰੀਆਂ ਕਰਨ ਦਾ ਗੜਬੜੀ ਕਰ ਰਿਹਾ ਹੈ ਪਰ ਅਜਿਹਾ ਤਾਂ ਹੀ ਸੰਭਵ ਹੈ, ਜਦੋਂ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੂੰ ਪੁਲਸ ਨੇ ਫੜ ਲਿਆ। ਉਨ੍ਹਾਂ ਮੁਲਜ਼ਮਾਂ ਵਿਚ ਨਕਲੀ ਰਚਿਤ ਭੰਡਾਰੀ, ਖਰੀਦਦਾਰ ਸ਼ੇਰ ਸਿੰਘ, ਵਸੀਕਾ ਨਵੀਸ ਆਸ਼ੂ, ਗਵਾਹ ਜੇਮਸ ਹੰਸ ਅਤੇ ਨੰਬਰਦਾਰ ਰੁਪਿੰਦਰ ਕੌਰ ਅਤੇ ਨਰਾਇਣ ਸਿੰਘ ਪੁਲਸ ਦੀ ਗ੍ਰਿਫਤ ਵਿਚ ਆਏ ਤਾਂ ਹੀ ਇਹ ਪਤਾ ਲੱਗਾ ਸਕੇਗਾ ਕਿ ਇਸ ਸਾਰੀ ਯੋਜਨਾ ਪਿੱਛੇ ਇਹ ਮੁੱਖ ਸਾਜ਼ਿਸ਼ ਕਰਤਾ ਹੈ ਜਾਂ ਫਿਰ ਕੋਈ ਹੋਰ ਲੈਂਡ-ਮਾਫੀਆ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਕਿਸਾਨੀ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਛਾਪੇਮਾਰੀ ਦੌਰਾਨ ਸ਼ੇਰ ਸਿੰਘ ਹੋਇਆ ਫ਼ਰਾਰ 

ਵਿਭਾਗੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਟੀਮ ਨੇ ਮੁਲਜ਼ਮ ਸ਼ੇਰ ਸਿੰਘ ਦੇ ਘਰ ਛਾਪਾ ਮਾਰਿਆ ਪਰ ਉਹ ਪਹਿਲਾਂ ਹੀ ਫ਼ਰਾਰ ਸੀ ਅਤੇ ਕਈ ਦਿਨਾਂ ਤੋਂ ਰੂਪੋਸ਼ ਚੱਲ ਰਿਹਾ ਸੀ, ਜਦਕਿ ਵਸੀਕਾ ਨਵੀਸ ਆਸ਼ੂ ਅਤੇ ਹੋਰ ਮੁਲਜ਼ਮ ਵੀ ਮੌਜੂਦਾ ਸਮੇਂ ਵਿਚ ਰੂਪੋਸ਼ ਚੱਲ ਰਹੇ ਹਨ, ਹਾਲਾਂਕਿ ਜਾਅਲੀ ਰਜਿਸਟਰੀ ਸਬ-ਰਜਿਸਟਰਾਰ ਦਫ਼ਤਰ 3 ਵਿਚ 25 ਅਗਸਤ 2022 ਨੂੰ ਹੋਈ ਸੀ, ਜਦਕਿ ਪੁਲਸ ਨੇ ਡੀ. ਸੀ ਘਣਸ਼ਾਮ ਥੋਰੀ ਦੀ ਸਿਫ਼ਾਰਸ਼ ’ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ 25 ਜਨਵਰੀ 2024 ਨੂੰ ਕੇਸ ਦਰਜ ਕੀਤਾ ਸੀ। ਪੁਲਸ ਨੇ ਨਾ ਤਾਂ ਫਰਜ਼ੀ ਰਚਿਤ ਭੰਡਾਰੀ ਨੂੰ ਫੜਿਆ ਹੈ ਅਤੇ ਨਾ ਹੀ ਖਰੀਦਦਾਰ ਸ਼ੇਰ ਸਿੰਘ ਅਤੇ ਹੋਰ ਮੁਲਜ਼ਮਾਂ ਨੂੰ, ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੇ ਬਹੁਤ ਕਰੀਬ ਹਨ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਰਜਿਸਟਰੀ ’ਚ ਫੋਟੋ ਖਿਚਵਾਉਣ ਸਮੇਂ ਵੀ ਚਿਹਰਾ ਦੂਜੇ ਪਾਸੇ 

ਜਦੋਂ ਫਰਜ਼ੀ ਰਚਿਤਾ ਭੰਡਾਰੀ ਰਜਿਸਟਰੀ ਕਰਵਾਉਣ ਆਈ ਤਾਂ ਉਸ ਸਮੇਂ ਕੈਮਰੇ ਵੱਲ ਦੇਖਣ ਦੀ ਬਜਾਏ ਉਸ ਨੇ ਆਪਣਾ ਚਿਹਰਾ ਦੂਜੇ ਪਾਸੇ ਰੱਖਿਆ ਅਤੇ ਸਿਰ ਵੀ ਢੱਕਿਆ ਹੋਇਆ ਸੀ ਤਾਂ ਜੋ ਉਸ ਦਾ ਪੂਰਾ ਚਿਹਰਾ ਕੈਮਰੇ ਵਿਚ ਨਾ ਆ ਸਕੇ ਅਤੇ ਉਸ ਦੀ ਪਹਿਚਾਣ ਅਤੇ ਅਸਲੀ ਚਿਹਰਾ ਕਿਸੇ ਨੂੰ ਪਤਾ ਨਾ ਲੱਗ ਸਕੇ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਆਮ ਤੌਰ ’ਤੇ ਜਦੋਂ ਰਜਿਸਟਰੀ ਕਰਵਾਉਣ ਲਈ ਫੋਟੋ ਕੀਤੀ ਜਾਂਦੀ ਹੈ ਅਤੇ ਬਕਾਇਦਾ ਰਜਿਸਟਰੀ ਦਫ਼ਤਰ ਵਿਚ ਤਾਇਨਾਤ ਕਰਮਚਾਰੀਆਂ ਵਲੋਂ ਸਾਰਿਆਂ ਦਾ ਮੂੰਹ ਸਿੱਧਾ ਕਰਵਾਇਆ ਜਾਂਦਾ ਹੈ ਪਰ ਇਸ ਵਿਚ ਸਬੰਧਤ ਮੁਲਾਜ਼ਮ ਵਲੋਂ ਗਲਤੀ ਹੋਈ ਹੈ।

ਆਖਿਰ ਭੂ-ਮਾਫੀਆ ਨੂੰ ਕੌਣ ਦਿੰਦਾ ਹੈ ਖਾਲੀ ਜ਼ਮੀਨਾਂ ਦੀ ਖ਼ਬਰ

 ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਭੂ-ਮਾਫੀਆ ਮੁੱਖ ਤੌਰ ’ਤੇ ਐੱਨ. ਆਈ. ਆਰ. ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਦਾ ਹੈ, ਜੋ ਵਿਦੇਸ਼ਾਂ ਵਿਚ ਹੋਣ ਕਾਰਨ ਕਈ-ਕਈ ਸਾਲਾਂ ਤੋਂ ਆਪਣੀ ਜ਼ਮੀਨ ਦੇਖਣ ਲਈ ਨਹੀਂ ਆ ਸਕਦੇ ਹਨ ਅਤੇ ਲਾਵਾਰਿਸ ਜ਼ਮੀਨ ’ਤੇ ਭੂ-ਮਾਫੀਆ ਦੀ ਨਜ਼ਰ ਆ ਜਾਂਦੀ ਹੈ ਪਰ ਇਸ ਮਾਮਲੇ ਵਿਚ ਮਾਲ ਵਿਭਾਗ ਦੇ ਕੁਝ ਕਰਮਚਾਰੀਆਂ ਦੀ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਕਈ ਮਾਲ ਪਟਵਾਰੀਆਂ ਨੂੰ ਡੀ. ਸੀ. ਵੱਲੋਂ ਸਮੇਂ-ਸਮੇਂ ’ਤੇ ਮੁਅੱਤਲ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ :  ਫ਼ਾਜ਼ਿਲਕਾ 'ਚ 4 ਦੋਸਤਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ, ਸ਼ਰਾਬ ਪੀ ਕੇ ਆਪਣੇ ਹੀ ਦੋਸਤ ਦਾ ਕੀਤਾ ਸੀ ਕਤਲ

ਅੰਬੈਸਡਰ ਦੀ ਜ਼ਮੀਨ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿਸ ਹੱਦ ਤੱਕ ਸੁਰੱਖਿਅਤ

ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਜਿਸ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਜਾ ਰਹੇ ਹਨ, ਉਸ ਦੀ ਅਸਲੀ ਮਾਲਕ ਕੌਣ ਹੈ ਪਰ ਜਿਸ ਤਰ੍ਹਾਂ ਦੀ ਬੇਖੌਫੀ ਦੇ ਨਾਲ ਸਾਜਿਸ਼ਕਰਤਾ ਨੇ ਜਾਅਲੀ ਰਜਿਸਟਰੀ ਕਰਵਾਈ ਉਸ ਨਾਲ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਇਕ ਭਾਰਤ ਦੀ ਰਾਜਦੂਤ ਦੀ ਜ਼ਮੀਨ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਦੀ ਜ਼ਮੀਨ ਜਾਇਦਾਦ ਕਿੱਥੋਂ ਤੱਕ ਸੁਰੱਖਿਅਤ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan