ਗੁਰਦਾਸਪੁਰ ’ਚ ਹੁਣ ਤੱਕ ਡੇਂਗੂ ਦੇ 417 ਅਤੇ ਚਿਕਨਗੁਨੀਆ ਦੇ 81 ਕੇਸ ਮਿਲੇ

11/05/2023 6:51:35 PM

ਗੁਰਦਾਸਪੁਰ (ਵਿਨੋਦ)- ਵੈਸੇ ਤਾਂ ਪੂਰੇ ਪੰਜਾਬ ’ਚ ਇਸ ਸਮੇਂ ਲੋਕ ਡੇਂਗੂ ਅਤੇ ਚਿਕਨਗੁਨੀਆ ਬੀਮਾਰੀ ਦੇ ਨਾਲ ਲੋਕ ਪੀੜਤ ਪਾਏ ਜਾ ਰਹੇ ਹਨ ਪਰ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਜ਼ਿਲ੍ਹੇ ’ਚ ਡੇਂਗੂ ਦੇ 417 ਕੇਸ ਸਾਹਮਣੇ ਹਨ। ਜਦਕਿ ਇਕ ਨਵੰਬਰ ਤੋਂ 4 ਨਵੰਬਰ ਤੱਕ ਸਿਰਫ਼ ਚਾਰ ਦਿਨਾਂ ’ਚ 17 ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕੰਨਾ ਹੋ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਸਿਰਫ਼ ਸਤੰਬਰ ਅਤੇ ਅਕਤੂਬਰ ਮਹੀਨੇ ’ਚ ਚਿਕਣਗੁਨੀਆ ਦੇ 81 ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਨੂੰ ਲੈ ਕੇ ਸਿਹਤ ਵਿਭਾਗ ਚੌਂਕਸ ਅਤੇ ਇਸ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

 ਇਹ ਵੀ ਪੜ੍ਹੋ-  ਪਾਕਿਸਤਾਨ 'ਚ ਕੱਟੜਪੰਥੀ ਮੌਲਵੀਆਂ ਨੇ ਔਰਤਾਂ ਲਈ ਇਹ ਫ਼ਤਵਾ ਕੀਤਾ ਜਾਰੀ

ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਦਾ ਕਹਿਣਾ ਸੀ ਕਿ ਭਾਵੇਂ ਇਸ ਸਬੰਧੀ ਡੇਂਗੂ ਅਤੇ ਚਿਕਣਗੁਨੀਆ ਦਾ ਜ਼ਿਲ੍ਹੇ ’ਚ ਭਾਰੀ ਜ਼ੋਰ ਹੈ ਅਤੇ ਲੋਕ ਇਸ ਬੀਮਾਰੀ ਦੇ ਨਾਲ ਪੀੜਤ ਪਾਏ ਜਾ ਰਹੇ ਹਨ ਪਰ ਇਸ ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਇਸ ਸਮੇਂ ਡੇਂਗੂ ਦੇ ਜ਼ਿਲ੍ਹੇ ’ਚ 417 ਕੇਸ ਸਾਹਮਣੇ ਹਨ ਅਤੇ ਚਿਕਣਗੁਨੀਆਂ ਦੇ 2 ਮਹੀਨਿਆਂ ’ਚ 81 ਕੇਸ ਸਾਹਮਣੇ ਹਨ। 

 ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਘਰਾਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਅਤੇ ਚਿਕਨਗੁਨੀਆ ਬੀਮਾਰੀ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਇਸ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਲੋਕਾਂ ਨੂੰ ਘਬਰਾਉਣ ਦੀ ਨਹੀਂ, ਬਲਕਿ ਸਾਵਧਾਨੀ ਵਰਤਨ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan