ਸੱਪ ਦੇ ਡੰਗਣ ਨਾਲ ਖੇਤਾਂ ’ਚ ਕੰਮ ਕਰਦੇ ਨਾਬਾਲਿਗ ਮੁੰਡੇ ਦੀ ਹੋਈ ਮੌਤ

05/10/2022 7:45:26 PM

ਕਲਾਨੌਰ/ਬਹਿਰਾਮਪੁਰ (ਮਨਮੋਹਨ, ਗੋਰਾਇਆ) - ਪਿੰਡ ਅਦਾਲਤਪੁਰ ਦੇ ਨਜ਼ਦੀਕ ਖੇਤਾਂ ’ਚ ਸੱਪ ਦੇ ਡੰਗਣ ਨਾਲ ਇਕ ਨਾਬਾਲਿਗ ਮੁੰਡੇ ਦੀ ਮੌਤ ਹੋ ਗਈ ਹੈ। ਇਸ ਸਬੰਧੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸੁਖਮਨਜੀਤ ਸਿੰਘ (15) ਪੁੱਤਰ ਫੌਜੀ ਜਗਜੀਤ ਸਿੰਘ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਜ਼ਹਿਰੀਲੇ ਸੱਪ ਨੇ ਸੁਖਮਨਜੀਤ ਸਿੰਘ ਦੇ ਹੱਥ ’ਤੇ ਡੰਗ ਮਾਰ ਦਿੱਤਾ।

ਡੰਗ ਲੱਗਣ ਕਾਰਨ ਗੰਭੀਰ ਹਾਲਤ 'ਚ ਉਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਐਂਟੀ ਸਨੇਕ ਬਾਈਟ ਦੇ ਟੀਕੇ ਲਗਾਉਣ ਉਪਰੰਤ ਮੁੰਡੇ ਦੀ ਹਾਲਤ ਗੰਭੀਰ ਹੋ ਗਈ, ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।

rajwinder kaur

This news is Content Editor rajwinder kaur