ਦੇਸ਼ ’ਚ 21 ਕਰੋਡ਼ ਲੋਕ ਲਗਵਾ ਚੁੱਕੇ ਹਨ ਵੈਕਸੀਨ : ਸ਼ਵੇਤ ਮਲਿਕ

05/30/2021 6:03:07 PM

ਅੰਮ੍ਰਿਤਸਰ (ਜ.ਬ) : ਪੱਛਮੀ ਵਿਧਾਨ ਸਭਾ ਸਥਿਤ ਖੰਡਵਾਲਾ ਵਿਚ ਕੋਰੋਨਾ ਸਬੰਧੀ ਟੀਕਾਕਰਨ ਕੈਂਪ ਲਗਵਾਇਆ ਗਿਆ। ਇਸ ਦੌਰਾਨ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਜਿੱਥੇ ਪੂਰਾ ਸੰਸਾਰ ਇਸ ਮਹਾਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ, ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਪਹਿਲੀ ਕਤਾਰ ਵਿਚ ਖੜ੍ਹੇ ਹੋ ਕੇ ਇਸ ਮਹਾਮਾਰੀ ਤੋਂ ਬਚਾਅ ਲਈ ਟੀਕੇ ਦੀ ਖੋਜ ਕੀਤੀ।

ਇਹ ਕੋਰੋਨਾ ਬਚਾਅ ਟੀਕਾ ਕੋਰੋਨਾ ਦੇ ਕਹਿਰ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ, ਇਸ ਲਈ ਪੂਰੇ ਦੇਸ਼ ਵਿਚ ਅੱਜ ਟੀਕਾਕਰਨ ਅਭਿਆਨ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਲਗਭਗ 21 ਕਰੋਡ਼ ਲੋਕ ਵੈਕਸੀਨ ਲਗਵਾ ਚੁੱਕੇ ਹਨ ਅਤੇ ਇਸ ਸਾਲ ਦੇ ਅੰਤ ਤੱਕ ਸਾਰੇ ਦੇਸ਼ ਵਾਸੀਆਂ ਨੂੰ ਟੀਕਾ ਮੁਹੱਈਆ ਕਰਵਾਇਆ ਜਾਵੇਗਾ। ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਕੋਰੋਨਾ ਬਚਾਅ ਟੀਕਾਕਰਨ ਕੈਂਪ ਲਗਵਾਏ ਜਾ ਹਨ ਅਤੇ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਪੱਛਮੀ ਵਿਧਾਨ ਸਭਾ ਵਿਚ ਖੰਡਵਲਾ ਵਿਚ ਇਹ ਕੈਂਪ ਲਗਵਾਇਆ ਗਿਆ। ਇਸ ਮੌਕੇ ਡਾ. ਹਰਵਿੰਦਰ ਸਿੰਘ ਸੰਧੂ, ਸਰਵਨ ਨਾਈਅਰ, ਅਸ਼ਵਨੀ ਸ਼ਰਮਾ ਆਦਿ ਮੌਜੂਦ ਸਨ।

Shyna

This news is Content Editor Shyna