ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

08/16/2019 10:36:07 PM

ਤਰਨਤਾਰਨ,(ਨਰਿੰਦਰ): ਇਥੋ ਦੇ ਪਿੰਡ ਚੀਮਾ ਵਿਖੇ ਗੁਰੂਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਵਿਖੇ ਬਿਜਲੀ ਵਾਧੂ ਆਉਣ ਕਾਰਨ ਸ਼ਾਰਟ ਸਰਕਟ ਹੋ ਗਿਆ। ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਪੰਨਿਆਂ ਨੂੰ ਸੇਕ ਲੱਗ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਲਤ ਪੂਰੀ ਤਰ੍ਹਾ ਸੜ ਗਈ। ਇਸ ਘਟਨਾ ਦੇ ਬਾਰੇ 'ਚ ਪਤਾ ਚੱਲਦਿਆਂ ਹੀ ਪਿੰਡ ਵਾਸੀਆਂ ਨੇ ਇਕੱਠੇ ਹੋ ਕਿ ਘਟਨਾ ਬਾਰੇ ਨੇੜਲੇ ਪੁਲਸ ਥਾਣਾ ਨੂੰ ਸੂਚਿਤ ਕੀਤਾ। ਜਿਸ ਉਪਰੰਤ ਉੱਥੇ ਮੌਕੇ 'ਤੇ ਪੁਲਸ ਸਮੇਤ ਐੱਸ. ਜੀ. ਪੀ. ਸੀ. ਮੈਂਬਰ ਵੀ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। 


Related News