ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੁਕਾਨਾਂ 'ਤੇ ਲੱਗੀਆਂ

12/06/2022 2:47:46 PM

ਅੰਮ੍ਰਿਤਸਰ (ਸਾਗਰ)- ਪੰਜਾਬ 'ਚ ਲੁੱਟਾਂ-ਖੋਹਾਂ ਅਤੇ ਕਤਲ ਆਮ ਗੱਲ ਬਣ ਗਈ ਹੈ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜੇਕਰ ਕੋਈ ਵਿਅਕਤੀ ਆਪਣੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਾਂ ਯੂ-ਟਿਊਬ ’ਤੇ ਕਿਸੇ ਪੰਜਾਬੀ ਗਾਇਕ ਵੱਲੋਂ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਪੋਸਟ ਕਰਦਾ ਹੈ ਤਾਂ ਉਸ ’ਤੇ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਮਨੁੱਖਾਂ ਤੇ ਪੰਛੀਆਂ ਦੀ ਜਾਨ ਦਾ ਖੌਅ ਬਣੀ ਚਾਈਨਜ਼ ਡੋਰ, ਖ਼ਤਮ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ

ਇਸ ਤੋਂ ਬਾਅਦ ਕਈ ਲੋਕਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਕੱਟੜਾ ਬੱਘੀਆਂ ਵਿਚ ਗੰਨ ਕਲਚਰ ਨੂੰ ਉਤਸ਼ਾਹ ਦੇਣ ਵਾਲਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਸਿੱਧੂ ਮੂਸੇਵਾਲਾ ਦੀਆਂ ਬੰਦੂਕਾਂ ਨਾਲ ਬਣੀਆਂ ਪਤੰਗਾਂ ਇੱਥੇ ਇਕ ਪਤੰਗ ਦੀ ਦੁਕਾਨ ’ਤੇ ਵੇਚੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਜਦੋਂ ਦੁਕਾਨਦਾਰ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਤੁਸੀਂ ਸਿੱਧੂ ਮੂਸੇਵਾਲਾ ਦੀ ਬੰਦੂਕ ਨਾਲ ਬਣੀਆਂ ਪਤੰਗਾਂ ਵੇਚ ਰਹੇ ਹੋ।

ਇਹ ਵੀ ਪੜ੍ਹੋ- ਹੁਣ ਆਨਲਾਈਨ ਵੀ ਦੇਖ ਸਕੋਗੇ ਭਾਰਤ-ਪਾਕਿ ਦਾ ਰਿਟਰੀਟ ਸਮਾਰੋਹ, BSF ਨੇ ਕੀਤੀ ਬੁਕਿੰਗ ਸ਼ੁਰੂ

ਇਸ ’ਤੇ ਦੁਕਾਨਦਾਰ ਨੇ ਕਿਹਾ ਕਿ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਗੰਨ ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿਚ ਹਰ ਰੋਜ਼ ਕਈ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੁਕਾਨਦਾਰ ਨੇ ਦੱਸਿਆ ਕਿ ਪੰਜਾਬ ਦਾ ਮਾਹੌਲ ਇਨਾਂ ਖ਼ਰਾਬ ਹੋ ਗਿਆ ਹੈ ਕਿ ਉਹ ਖੁਦ ਰਾਤ 9-10 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲਣ ਤੋਂ ਡਰਦਾ ਹੈ, ਪਰ ਪਤੰਗ ਵੇਚਣਾ ਉਸ ਦਾ ਕਾਰੋਬਾਰ ਹੈ, ਮਜ਼ਬੂਰੀ 'ਚ ਉਸ ਨੂੰ ਅਜਿਹੀਆਂ ਪਤੰਗਾਂ ਵੇਚਣੀਆਂ ਪੈ ਰਹੀਆਂ ਹਨ। ਅਜਿਹੀਆਂ ਪਤੰਗਾਂ 4 ਮਹੀਨੇ ਪਹਿਲਾਂ ਹੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜਿਸ ਦਾ ਆਰਡਰ ਉਸ ਨੇ 4 ਮਹੀਨੇ ਪਹਿਲਾਂ ਹੀ ਦਿੱਤਾ ਸੀ।

ਇਹ ਸਾਰੀਆਂ ਪਤੰਗਾਂ ਬਾਹਰੋਂ ਬਣਾਈਆਂ ਜਾਂਦੀਆਂ ਹਨ, ਜਿਵੇਂ ਜੈਪੁਰ, ਕਾਨਪੁਰ, ਆਗਰਾ, ਅਹਿਮਦਾਬਾਦ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ। ਹੁਣ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਲਈ ਪਾਬੰਦੀ ਲਗਾਈ ਗਈ ਹੈ। ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਕੀ ਸਰਕਾਰ ਉਸ ਨੂੰ ਪੂਰਾ ਕਰ ਸਕੇਗੀ। ਇਹ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਨਜ਼ਰ ਆ ਰਹੀ ਹੈ।

Shivani Bassan

This news is Content Editor Shivani Bassan