ਵਿਆਜ਼ੀ ਲਏ ਪੈਸਿਆਂ ਤੋਂ ਤੰਗ ਦੁਕਾਨ ਮਾਲਕ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਕੀਤਾ ਇਹ ਖ਼ੁਲਾਸਾ

05/05/2022 3:14:43 PM

ਤਰਨ ਤਾਰਨ (ਰਮਨ) - ਜ਼ਿਲ੍ਹੇ ਦੇ ਸਰਹੱਦੀ ਕਸਬਾ ਖੇਮਕਰਨ ਵਿਖੇ ਕਿਤਾਬਾਂ ਅਤੇ ਮਨਿਆਰੀ ਦੀ ਦੁਕਾਨ ਕਰਨ ਵਾਲੇ ਇਕ ਵਿਅਕਤੀ ਨੇ ਵਿਆਜ਼ੀ ਫੜੇ ਕਰੀਬ 6 ਲੱਖ ਰੁਪਏ ਵਾਪਸ ਕਰਨ ਲਈ ਬਣਾਏ ਜਾ ਰਹੇ ਦਬਾਅ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਬਾਬਤ ਥਾਣਾ ਖੇਮਕਰਨ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ

ਜ਼ਿਕਰਯੋਗ ਹੈ ਕਿ ਮ੍ਰਿਤਕ ਨੇ ਜੇਬ ਵਿਚੋਂ ਮਿਲੇ ਸੁਸਾਈਡ ਨੋਟ ਵਿਚ 2 ਵਿਅਕਤੀਆਂ ਦੇ ਨਾਮ ਦਾ ਵੇਰਵਾ ਦਿੱਤਾ ਹੈ, ਜਿਸ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਲਾਲ ਮਹਿਤਾ ਪੁੱਤਰ ਸੂਰਜਪਾਲ ਮਹਿਤਾ ਨਿਵਾਸੀ ਖੇਮਕਰਨ ਬਾਜ਼ਾਰ ਵਿਚ ਕਿਤਾਬਾਂ ਆਦਿ ਦੀ ਦੁਕਾਨ ਚਲਾਉਂਦਾ ਸੀ। ਮ੍ਰਿਤਕ ਨੇ ਹੀਰਾ ਲਾਲ ਜੋ ਨਗਰ ਪੰਚਾਇਤ ਵਿਚ ਬਤੌਰ ਕਲਰਕ ਹੈ ਅਤੇ ਸੋਨੀ ਸੱਭਰਵਾਲ, ਜੋ ਸਬਜ਼ੀ ਦਾ ਕਾਰੋਬਾਰੀ ਹੈ, ਵੱਲੋਂ ਕਰੀਬ 6 ਲੱਖ ਰੁਪਏ ਵਿਆਜ਼ੀ ਲਏ ਹੋਏ ਸਨ। ਇਸ ਬਾਬਤ ਦੋਵਾਂ ਧਿਰਾਂ ਵਿਚ ਲਿਖਤੀ ਪ੍ਰਨੋਟ ਵੀ ਲਿਖਿਆ ਗਿਆ ਸੀ। 

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਵਿਆਜੀ ਲਏ ਰੁਪਏ ਦੇਣ ਵਾਲੇ ਦੋਵਾਂ ਵਿਅਕਤੀਆਂ ਵੱਲੋਂ ਸ਼ਾਮ ਲਾਲ ਨੂੰ ਰੁਪਏ ਵਾਪਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਇਸੇ ਪਰੇਸ਼ਾਨੀ ਕਾਰਨ ਸ਼ਾਮ ਲਾਲ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਨੇ ਦੱਸਿਆ ਕਿ ਸ਼ਾਮ ਲਾਲ ਆਪਣੇ ਪਿੱਛੇ ਪਤਨੀ ਮੰਜੂ ਮਹਿਤਾ, 2 ਬੇਟੇ ਅਤੇ ਇਕ ਬੇਟੀ ਨੂੰ ਛੱਡ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖੇਮਕਰਨ ਦੇ ਮੁਖੀ ਕੰਵਲਜੀਤ ਰਾਏ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ’ਚੋਂ ਮਿਲੇ ਸੁਸਾਈਡ ਨੋਟ ਵਿਚ ਹੀਰਾ ਲਾਲ ਅਤੇ ਸੋਨੀ ਸੱਭਰਵਾਲ ਦਾ ਨਾਮ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹਾ ਹੈ।  


rajwinder kaur

Content Editor

Related News