ਅਵਤਾਰ ਨੂੰ ਫਿਰ 4 ਦਿਨ ਦੇ ਰਿਮਾਂਡ ’ਤੇ ਭੇਜਿਅਾ

12/02/2018 4:02:01 AM

ਅੰਮ੍ਰਿਤਸਰ/ਅਜਨਾਲਾ,  (ਸੰਜੀਵ/ਫਰਿਅਾਦ)-  ਰਾਜਾਸਾਂਸੀ ਦੇ ਪਿੰਡ ਅਦਲੀਵਾਲ ਸਥਿਤ ਨਿੰਰਕਾਰੀ ਸਤਿਸੰਗ ਹਾਲ ਵਿਚ ਹੋਏ ਗ੍ਰਨੇਡ ਹਮਲੇ ਵਿਚ ਗ੍ਰਿਫਤਾਰ ਕੀਤੇ ਗਏ ਮੁੱਖ ਦੋਸ਼ੀ ਅਵਤਾਰ ਸਿੰਘ ਵਾਸੀ ਚੱਕ ਮਿਸ਼ਰੀ ਖਾਂ ਦਾ ਪੁਲਸ ਰਿਮਾਂਡ ਖਤਮ ਹੋ ਜਾਣ ’ਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ। ਪੁਲਸ ਗ੍ਰਨੇਡ ਹਮਲੇ ਵਿਚ ਗ੍ਰਿਫਤਾਰ ਕੀਤੇ ਗਏ ਅਵਤਾਰ ਸਿੰਘ ਅਤੇ ਉਸ ਦੇ ਸਾਥੀ ਬਿਕਰਮਜੀਤ ਸਿੰਘ ਤੋਂ ਬਾਰੀਕੀ ਦੇ ਨਾਲ ਪੁੱਛਗਿਛ ਕਰ ਰਹੀ ਹੈ। ਦੋਨਾਂ ਹਮਲਾਵਰਾਂ ਤੋਂ ਬਰੀਕੀ ਦੇ ਨਾਲ ਹਰ ਜਾਣਕਾਰੀ ਜੁਟਾਈ ਜਾ ਰਹੀ ਹੈ।
ਸਖਤ ਸੁਰੱਖਿਆ ’ਚ ਅਵਤਾਰ ਨੂੰ ਲਿਜਾਇਆ ਗਿਆ ਸੀ ਅਦਾਲਤ
ਪੁਲਸ ਵਲੋਂ ਬੁਲੇਟ ਪਰੁੂਫ ਗੱਡੀ ਵਿਚ ਬਿਠਾ ਕੇ ਗ੍ਰਨੇਡ ਹਮਲੇ ਵਿਚ ਗ੍ਰਿਫਤਾਰ ਦੋਸ਼ੀ ਅਵਤਾਰ ਸਿੰਘ ਨੂੰ ਪੇਸ਼ੀ ਲਈ ਅਦਾਲਤ ਲਿਜਾਇਆ ਗਿਆ ਸੀ। ਸਖਤ ਸੁਰੱਖਿਆ ਵਿਚ ਰਿਮਾਂਡ ਲੈਣ ਦੇ ਬਾਅਦ ਉਸ ਨੂੰ ਅਜਨਾਲਾ ਤੋਂ ਵਾਪਸ ਅੰਮ੍ਰਿਤਸਰ ਲਿਆਦਾ ਗਿਆ।

ਫਲੈਸ਼ ਬੈਕ
ਯਾਦ ਰਹੇ ਕਿ 18 ਨਵੰਬਰ ਨੂੰ ਅਦਲੀਵਾਲ ਸਥਿਤ ਨਿਰੰਕਾਰੀ ਸਤਿਸੰਗ ਹਾਲ ਵਿਚ ਹੋਏ ਗ੍ਰਨੇਡ ਹਮਲੇ ਦੌਰਾਨ 3 ਸ਼ਰਧਾਲੂੁਆਂ ਦੀ ਮੌਤ ਹੋ ਗਈ ਸੀ ਜਦੋਂ ਕਿ 19 ਲੋਕ ਜਖ਼ਮੀ ਹੋਏ ਸਨ, ਜਿਸ ਦੇ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਦੋਸ਼ੀਆਂ  ਦੀ ਗ੍ਰਿਫਤਾਰੀ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ ’ਤੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ 72 ਘੰਟਿਆਂ ਵਿਚ ਇਸ ਗ੍ਰਨੇਡ ਹਮਲੇ ਦੀ ਗੁੱਥੀ ਨੂੰ ਸੁਲਝਾ ਕੇ ਪਿੰਡ ਧਾਲੀਵਾਲ ਤੋਂ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਦੇ 24 ਘੰਟੇ ਬਾਅਦ ਹੀ ਗ੍ਰਨੇਡ ਹਮਲੇ ਦੇ ਮੁੱਖ ਦੋਸ਼ੀ ਅਵਤਾਰ ਸਿੰਘ ਨੂੰ ਵੀ ਦਬੋਚ ਲਿਆ ਗਿਆ ਸੀ। ਦੋਨਾਂ ਹਮਲਾਵਰ ਜਾਂਚ ਲਈ ਅਦਾਲਤ ਦੇ ਨਿਰਦੇਸ਼ਾਂ ’ਤੇ ਪੁਲਸ ਰਿਮਾਂਡ ਤੇ ਲਏ ਗਏ ਹਨ।


Related News