ਤਰਨਤਾਰਨ ''ਚ ਕੋਰੋਨਾ ਨਾਲ ਦੂਸਰੀ ਮੌਤ

06/16/2020 2:25:59 AM

ਤਰਨਤਾਰਨ,(ਰਮਨ)- ਜ਼ਿਲੇ ਅੰਦਰ ਅੱਜ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦਾ ਸਸਕਾਰ ਮੰਗਲਵਾਰ ਸਵੇਰੇ ਕੋਵਿਡ-19 ਦੇ ਨਿਯਮਾਂ ਤਹਿਤ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਕੋਰੋਨਾ ਪੀੜਤ ਸਬਧੀ ਇਹ ਦੂਸਰੀ ਮੌਤ ਹੈ, ਜਦਕਿ ਹੁੱਣ ਤੱਕ ਲਏ ਗਏ ਕੁੱਲ ਸੈਂਪਲਾਂ ਦੌਰਾਨ 6103 'ਚੋਂ 5327 ਨੈਗੇਟਿਵ, 177 ਪਾਜ਼ੇਟਿਵ ਅਤੇ 599 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ।
ਜ਼ਿਲਾ ਐਪੀਡੋਮਾਈਲੋਜ਼ਿਸਟ ਅਫਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਵੀਰ ਸਿੰਘ (62) ਪੁੱਤਰ ਬਲਵੰਤ ਸਿੰਘ ਵਾਸੀ ਭਿੱਖੀਵਿੰਡ ਜੋ ਪਿਛਲੇ ਕੁੱਝ ਦਿਨਾਂ ਤੋਂ ਦਿਲ ਦੇ ਰੋਗਾਂ ਕਾਰਨ ਬਿਮਾਰ ਸੀ ਅਤੇ ਪਹਿਲਾਂ ਭਿੱਖੀਵਿੰਡ ਵਿਖੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਰਿਹਾ ਸੀ। ਕੁੱਝ ਦਿਨ ਪਹਿਲਾਂ ਵੀਰ ਸਿੰਘ ਨੂੰ ਹਾਰਟ ਅਟੈਕ ਆਉਣ ਕਾਰਨ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਕੋਰੋਨਾ ਸਬੰਧੀ ਪ੍ਰਾਈਵੇਟ ਹਸਪਤਾਲ ਵੱਲੋਂ ਸੈਂਪਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵੀਰ ਸਿੰਘ ਦੀ ਬੀਤੇ ਕੱਲ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜੇਟਿਵ ਆ ਜਾਣ ਸਬੰਧੀ ਉਕਤ ਨਿੱਜੀ ਹਸਪਤਾਲ ਨੇ ਸਿਹਤ ਵਿਭਾਗ ਤਰਨਤਾਰਨ ਨੂੰ ਸੂਚਿਤ ਕੀਤਾ ਹੈ। ਜਿਸ ਤਹਿਤ ਉਕਤ ਮ੍ਰਿਤਕ ਕੋਰੋਨਾ ਪੀੜਤ ਦੀ ਲਾਸ਼ ਨੂੰ ਪੂਰੀ ਤਰਾਂ ਸੈਨੇਟਾਈਜ਼ ਕਰਨ ਉਪਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਡੈੱਡ ਰੂਮ 'ਚ ਰਖਵਾ ਦਿੱਤਾ ਗਿਆ ਹੈ। ਜਿਸ ਦਾ ਮੰਗਲਵਾਰ ਸਵੇਰੇ ਸਿਹਤ ਵਿਭਾਗ ਦੇ ਨਿਯਮਾਂ ਤਹਿਤ ਅੰਤਮ ਸਸਕਾਰ ਕੀਤਾ ਜਾਵੇਗਾ।

ਭਿੱਖੀਵਿੰਡ ਤੋਂ ਹੋ ਸਕਦਾ ਕੋਰੋਨਾ ਦਾ ਸ਼ਿਕਾਰ-
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਕਰਮਚਾਰੀ ਨੂੰ ਕੋਰੋਨਾ ਨੇ ਆਪਣਾ ਸ਼ਿਕਾਰ ਬਣਾਇਆ ਸੀ, ਹੋ ਸਕਦਾ ਹੈ ਕਿ ਉਕਤ ਮ੍ਰਿਤਕ ਬਜੁੱਰਗ ਵੀਰ ਸਿੰਘ ਇਸ ਹਸਪਤਾਲ 'ਚ ਜ਼ੇਰੇ ਇਲਾਜ ਰਿਹਾ ਹੋਵੇ ਜਿਸ ਕਾਰਨ ਇਹ ਕੋਰੋਨਾ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਅੰਮ੍ਰਿਤਸਰ ਇਲਾਜ ਲਈ ਰੈਫਰ ਹੋ ਗਿਆ ਹੋਵੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।


Bharat Thapa

Content Editor

Related News