ਅਧਿਆਪਕਾਂ ਦੀ ਕਮੀ ਕਾਰਨ ਸਰਪੰਚ ਵਲੋਂ ਬੱਚਿਆਂ ਨੂੰ ਪੜਾਉਣਾ ਸ਼ੁਰੂ

01/18/2019 1:33:37 PM

ਚੌਂਕ ਮਹਿਤਾ,(ਮਨਦੀਪ)— ਅਧਿਆਪਕਾਂ ਦੀ ਕਮੀ ਕਾਰਨ ਜਿਥੇ ਬੱਚਿਆਂ ਦੀ ਪੜਾਈ 'ਤੇ ਮਾੜਾ ਅਸਰ ਪੈਂਦਾ ਹੈ, ਉਥੇ ਹੀ ਇਕ ਪਿੰਡ ਦੇ ਸਰਪੰਚ ਨੇ ਸਕੂਲ 'ਚ ਅਧਿਆਪਕਾਂ ਦੀ ਕਮੀ ਕਾਰਨ ਖੁਦ ਹੀ ਬੱਚਿਆਂ ਨੂੰ ਪੜਾਉਂਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਧਰਦਿਓ ਦੀ ਗ੍ਰਾਮ ਪੰਚਾਇਤ ਸ਼ਹੀਦ ਮਲਕੀਤ ਸਿੰਘ ਨਗਰ ਦੇ ਸਰਪੰਚ ਸੁਖਦੇਵ ਸਿੰਘ (ਸਾਬਕਾ ਫੌਜੀ) ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇਂ ਪਿੰਡ ਦੇ ਸਕੂਲ 'ਚ ਬੱਚੇਆਂ ਨੂੰ ਖ਼ੁਦ ਪੜਾਉਂਦੇ ਨਜ਼ਰ ਆਏ। ਉਨ੍ਹਾਂ ਨੇ 5ਵੀਂ ਜਮਾਤ ਦੇ ਬੱਚਿਆਂ ਨੂੰ ਗਣਿਤ ਵਿਸ਼ੇ 'ਤੇ ਪੜਾਇਆ। ਉਨ੍ਹਾਂ ਕਿਹਾ ਕਿ ਜਦ ਤੱਕ ਅਧਿਆਪਕ ਪੂਰੇ ਨਹੀਂ ਹੋ ਜਾਂਦੇ ਉਹ ਉਦੋਂ ਤੱਕ ਅਜਿਹਾ ਜਾਰੀ ਰੱਖਣਗੇ। ਇਹ ਸਿੱਖਿਆ ਮਹਿਕਮੇ ਦੀ ਘਟੀਆ ਕਾਰਜਪ੍ਰਣਾਲੀ 'ਤੇ ਵੱਡਾ ਸੁਆਲੀਆ ਨਿਸ਼ਾਨ ਅਤੇ ਪਿੰਡ ਲਈ ਸ਼ੁਭ ਸੰਕੇਤ ਹਨ।