ਸੈਲੂਨ ’ਚ ਨੌਕਰੀ ਕਰਨ ਵਾਲੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਨੇ ਕੀਤਾ ਅਗਵਾ

08/03/2022 11:49:34 AM

ਅੰਮ੍ਰਿਤਸਰ (ਅਰੁਣ) - ਘਰੋਂ ਨਿਕਲ ਕੇ ਛੇਹਰਟਾ ਬਾਜ਼ਾਰ ਦੇ ਇਕ ਸੈਲੂਨ ਵਿਚ ਨੌਕਰੀ ਕਰਨ ਲਈ ਕੁੜੀ ਨੂੰ ਕਿਸੇ ਨੌਜਵਾਨ ਵਲੋਂ ਵਿਆਹ ਲਈ ਵਰਗਲਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਈ ਕੁੜੀ ਦੇ ਪਿਤਾ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੁੜੀ ਨੂੰ ਵਿਆਹ ਲਈ ਵਰਗਲਾ ਕੇ ਲੈ ਜਾਣ ਵਾਲੇ ਮੁਲਜ਼ਮ ਗਾਂਧੀ ਪੁੱਤਰ ਹੀਰੋ ਵਾਸੀ ਹਮੀਦਪੁਰਾ ਕਾਲੋਨੀ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ


rajwinder kaur

Content Editor

Related News