ਦਿਹਾਤੀ ਮਜ਼ਦੂਰ ਸਭਾ ਨੇ ਗਲਤ ਕੀਤੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਵਾਉਣ ਲਈ ਲਾਇਆ ਮੋਰਚਾ

05/12/2020 5:59:47 PM

ਵਲਟੋਹਾ (ਗੁਰਮੀਤ ਸਿੰਘ): ਦਿਹਾਤੀ ਮਜ਼ਦੂਰ ਸਭਾ ਦੀ ਬਰਾਂਚ ਲਾਖਣਾ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਚੋਂ ਪੰਜ-ਪੰਜ ਮਰਲੇ ਪਲਾਟ ਲੈਣ ਲਈ ਪੱਕਾ ਮੋਰਚਾ ਲਾਇਆ ਗਿਆ। ਮੋਰਚੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਲਾਜਰ ਲਾਖਣਾ ਰਾਜ ਮਸੀਹ ਲਾਖਣਾ ਬਲਵਿੰਦਰ ਸਿੰਘ ਲਾਖਣਾ ਪੂਰਨ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ ਅੰਗਰੇਜ ਸਿੰਘ ਨਵਾਂ ਪਿੰਡ ਗੁਰਬੀਰ ਸਿੰਘ ਭੱਟੀ ਰਾਜੋਕੇ ਨੇ ਬੋਲਦਿਆਂ ਕਿਹਾ ਕਿ ਗਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ 'ਚੋਂ ਦਸ-ਦਸ ਮਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ ਅਤੇ ਘਰ ਬਣਾਉਣ ਲਈ ਪੰਜ-ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ ਅਤੇ ਪੰਚਾਇਤ ਕੋਲੋਂ ਮਜ਼ਦੂਰਾ ਦੇ ਹੱਕ 'ਚ ਮਤਾ ਪਵਾਉਣ ਦੀ ਜਿੰਮੇਵਾਰੀ ਸਰਕਾਰ ਆਪ ਲਵੇ ਤੇ ਰੋੜਿਆਂ ਸੁੱਟਣ ਲਈ ਗੱਡਿਆਂ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਅਤੇ ਪਿੰਡ ਲਾਖਣੇ ਦੀ ਐਸੀ ਕੋਟੇ ਦੀ ਜਨਰਲ ਕੈਟਾਗਰੀ ਕੀਤੀ ਗਈ ਗਲਤ ਬੋਲੀ ਰੱਦ ਕੀਤੀ ਜਾਵੇ।

PunjabKesari

ਇਸ ਮੌਕੇ ਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਦਲੇਰ ਸਿੰਘ ਕਾਲੀਆ ਸਕੱਤਰਾਂ ਡਾ ਦਲਜੀਤ ਸਿੰਘ ਨਾਰਲੀ ਬਖਸੀਸ ਸਿੰਘ ਮੈਂਬਰ ਆਦਿ ਆਗੂ ਹਾਜ਼ਰ ਸਨ। ਆਖਰ 'ਚ ਤਹਿਸੀਲਦਾਰ ਖੇਮਕਰਨ ਕਰਨਪਾਲ ਸਿੰਘ ਤੇ ਡੀ.ਐੱਸ.ਪੀ. ਰਾਜਬੀਰ ਸਿੰਘ ਭਿੱਖੀਵਿੰਡ ਐੱਸ.ਐੱਚ.ਓ. ਵਲਟੋਹਾ ਨੇ ਮਜਦੂਰਾਂ ਦੀ ਹੱਕੀ ਮੰਗਾਂ ਨੂੰ ਮੰਨਣ ਦਾ ਵਿਸ਼ਵਾਸ ਦਿਵਾਇਆ, ਉਸ ਤੋਂ ਬਾਅਦ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਮੰਗਾਂ ਮੰਨਣ ਤੱਕ ਮੋਰਚਾ ਮੁਲਤਵੀ ਕਰ ਦਿੱਤਾ।


Shyna

Content Editor

Related News