ਭਗੌੜੇ ਪੁੱਤ ਨੂੰ ਪਨਾਹ ਦੇਣ ਵਾਲੇ ਪਿਤਾ, ਮਾਤਾ ਤੇ ਭਰਾ ਖ਼ਿਲਾਫ਼ ਮਾਮਲਾ ਦਰਜ, ਪੁਲਸ ਨੇ ਪਿਓ ਨੂੰ ਕੀਤਾ ਗ੍ਰਿਫ਼ਤਾਰ

08/20/2022 10:16:30 AM

ਗੁਰਦਾਸਪੁਰ (ਵਿਨੋਦ) - ਥਾਣਾ ਤਿੱਬੜ ਪੁਲਸ ਨੇ ਭਗੌੜਾ ਕਰਾਰ ਦਿੱਤੇ ਪੁੱਤ ਨੂੰ ਪਨਾਹ ਦੇਣ ਵਾਲੇ ਪਿਤਾ, ਮਾਤਾ ਤੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਪਿਓ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੇ ਬਾਕੀ ਦੋਸ਼ੀ ਅਜੇ ਫ਼ਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਬੱਬੇਹਾਲੀ ਨਹਿਰ ਪੁੱਲ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਰੋਹਿਤ ਕੁਮਾਰ ਉਰਫ ਰੋਮੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਦੇਵ ਨਗਰ ਕਲੋਨੀ ਵਾਰਡ ਨੰਬਰ-10 ਤਿੱਬੜੀ ਰੋਡ ਘੁਰਾਲਾ ਮੁਕੱਦਮਾ ਨੰਬਰ 05 ਮਿਤੀ 9-1-2017 ਜ਼ੁਰਮ ਪੰਜਾਬ ਗੁੱਡ ਕੰਡੈਕਟ ਪਰੀਜਨਰ ਟੈਪਰੈਰੀ ਰਲੀਜ ਐਕਟ 1952 ਥਾਣਾ ਤਿੱਬੜ ਵਿਚ 21-5-22 ਤੋਂ ਭਗੌੜਾ ਚੱਲਿਆ ਆ ਰਿਹਾ ਹੈ। 

ਥਾਣਾ ਤਿੱਬੜ ਪੁਲਸ ਨੂੰ ਉਕਤ ਮੁਲਜ਼ਮ ਇਸ ਮੁਕੱਦਮੇ ’ਚ ਲੋੜੀਂਦਾ ਸੀ। ਮੁਲਜ਼ਮ ਨੂੰ ਉਸ ਦਾ ਪਿਤਾ ਪ੍ਰਸ਼ੋਤਮ ਲਾਲ, ਮਾਤਾ ਮੰਜ਼ੂ ਅਤੇ ਭਰਾ ਗਗਨ ਪਨਾਹ ਦਿੰਦੇ ਆ ਰਹੇ ਹਨ। ਇਸ ਗੱਲ ਦੀ ਇਤਲਾਹ ਜਦੋਂ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਨੇ ਦੋਸ਼ੀਆਂ ਦੇ ਘਰ ਪੁਲਸ ਪਾਰਟੀ ਦੇ ਨਾਲ ਰੇਡ ਮਾਰੀ ਅਤੇ ਦੋਸ਼ੀ ਪ੍ਰਸ਼ੋਤਮ ਲਾਲ ਨੂੰ ਮੌਕੇ ’ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਇਸ ਮਾਮਲੇ ਨਾਲ ਸਬੰਧਿਤ ਬਾਕੀ ਦੋਸ਼ੀ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 


rajwinder kaur

Content Editor

Related News