ਬਾਈਕ ਸਵਾਰਾਂ ਨੇ ਹਥਿਆਰਾਂ ਦਾ ਡਰਾਵਾ ਦੇ ਕੇ 3 ਅਧਿਆਪਕਾਵਾਂ ਕੋਲੋਂ ਖੋਹੇ ਪਰਸ

07/27/2022 7:04:03 PM

ਤਰਨਤਾਰਨ (ਜ.ਬ) - ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਸਕੂਲ ਤੋਂ ਛੁੱਟੀ ਉਪਰੰਤ ਘਰ ਜਾ ਰਹੀਆਂ ਤਿੰਨ ਅਧਿਆਪਕਾਵਾਂ ਨੂੰ ਹਥਿਆਰਾਂ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਪਰਸ ਸਮੇਤ ਮੋਬਾਇਲ, ਨਕਦੀ ਖੋਹ ਕੇ 3 ਨੌਜਵਾਨਾਂ ਵਲੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਝਬਾਲ ਪੁਲਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸੁਖਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਨਜ਼ਦੀਕ ਗੁਰਦੁਆਰਾ ਲਕੀਰ ਸਾਹਿਬ ਤਰਨਤਾਰਨ ਨੇ ਦੱਸਿਆ ਕਿ ਉਹ ਐੱਮ.ਐੱਸ. ਮੈਮੋਰੀਅਲ ਸਕੂਲ ਕੋਟ ਧਰਮ ਚੰਦ ਕਲਾਂ ਵਿਖੇ ਨੌਕਰੀ ਕਰਦੀ ਹੈ। ਉਸ ਦੇ ਨਾਲ ਸਰਬਜੀਤ ਕੌਰ ਪੁੱਤਰੀ ਨਿਰਮਲ ਸਿੰਘ ਅਤੇ ਸੁਖਰਾਜ ਕੌਰ ਪਤਨੀ ਦਵਿੰਦਰ ਸਿੰਘ ਵਾਸੀਆਨ ਕੋਟ ਧਰਮ ਚੰਦ ਖੁਰਦ ਵੀ ਬਤੌਰ ਟੀਚਰ ਨੌਕਰੀ ਕਰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਬੀਤੀ 26 ਜੁਲਾਈ ਨੂੰ ਉਹ ਤਿੰਨੇ ਸਮਾਂ ਦੁਪਹਿਰ ਕਰੀਬ 01.40 ਵਜੇ ਛੁੱਟੀ ਹੋਣ ’ਤੇ ਸਕੂਲ ਤੋਂ ਘਰ ਜਾਣ ਲਈ ਰਵਾਨਾ ਹੋ ਗਈਆਂ। ਜਦ ਸਕੂਲ ਤੋਂ ਅੱਧਾ ਕਿਲੋਮੀਟਰ ਅੱਗੇ ਪਹੁੰਚੀਆਂ ਤਾਂ ਤਿੰਨ ਨੌਜਵਾਨ ਇਕ ਸਪਲੈਂਡਰ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ। ਨੌਜਵਾਨਾਂ ਨੇ ਕਿਰਪਾਨਾਂ ਅਤੇ ਦਾਤਰਾਂ ਮਾਰਨ ਦਾ ਡਰਾਵਾ ਦੇ ਕੇ ਉਨ੍ਹਾਂ ਕੋਲੋਂ ਪਰਸ ਖੋਹ ਲਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਉਸ ਦੇ ਪਰਸ ’ਚ ਮੋਬਾਇਲ ਕੰਪਨੀ ਵੀਵੋ, ਆਧਾਰ ਕਾਰਡ, 1050 ਰੁਪਏ, ਸਰਬਜੀਤ ਕੌਰ ਦੇ ਪਰਸ ਵਿਚ ਉਸ ਦਾ ਮੋਬਾਇਲ ਓਪੋ ਏ-3, ਏ.ਟੀ.ਐੱਮ. ਕਾਰਡ, ਆਧਾਰ ਕਾਰਡ, 1500 ਰੁਪਏ ਅਤੇ ਸੁਖਰਾਜ ਕੌਰ ਦੇ ਪਰਸ ’ਚ ਮੋਬਾਇਲ ਓਪੋ ਏ-3 ਐੱਸ, 600 ਰੁਪਏ ਨਗਦੀ ਮੌਜੂਦ ਸੀ। ਇਸ ਸਬੰਧੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ


rajwinder kaur

Content Editor

Related News