ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਫਾਇਰ ਕਰ ਪੈਟਰੋਲ ਪੰਪ ਦੇ ਮੈਨੇਜਰ ਕੋਲੋਂ ਲੁੱਟੇ 90 ਹਜ਼ਾਰ ਰੁਪਏ

05/19/2022 12:32:02 PM

ਅੰਮ੍ਰਿਤਸਰ (ਛੀਨਾ)- ਪੁਲਸ ਥਾਣਾ ਚਾਟੀਵਿੰਡ ਅਧੀਨ ਪੈਂਦੇ ਪਿੰਡ ਮਹਿਮਾ ਦੇ ਨੇੜਿਓਂ 3 ਨਕਾਬਪੋਸ਼ ਲੁਟੇਰਿਆਂ ਨੇ ਹਰਬੰਸ ਫੀਲਿੰਗ ਸਟੇਸ਼ਨ ਜੀ. ਟੀ. ਰੋਡ ਦੋਬੁਰਜੀ ਦੇ ਮੈਨੇਜਰ ਕੋਲੋਂ ਗੋਲੀਆ ਚਲਾ ਕੇ 90 ਹਜ਼ਾਰ ਰੁਪਏ ਲੁੱਟ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਫੀਲਿੰਗ ਸਟੇਸ਼ਨ ਦੇ ਮਾਲਕ ਅਵਤਾਰ ਸਿੰਘ ਵਰਪਾਲ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਪੈਟਰੋਲ ਪੰਪ ਦਾ ਮੈਨੇਜਰ ਅਵਤਾਰ ਸਿੰਘ ਛੁੱਟੀ ਕਰ ਕੇ ਆਪਣੇ ਪਿੰਡ ਵਰਪਾਲ ਨੂੰ ਜਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਰਾਸਤੇ ’ਚ ਪਿੰਡ ਮਹਿਮਾ ਦੇ ਨੇੜੇ ਪਹੁੰਚਣ ’ਤੇ ਪਿਛੋਂ ਪਲਸਰ ਮੋਟਰਸਾਈਕਲ ’ਤੇ ਆਏ 3 ਨਕਾਬਪੋਸ਼ ਲੁਟੇਰਿਆਂ ਨੇ ਪਹਿਲਾਂ ਹਵਾਈ ਫਾਇਰ ਨਾਲ ਮੈਨੇਜਰ ਨੂੰ ਡਰਾ ਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹਣ ਦਾ ਯਤਨ ਕੀਤਾ। ਜਦੋਂ ਉਸ ਨੇ ਬੈਗ ਨਹੀਂ ਛੱਡਿਆ ਤਾਂ ਫਿਰ ਉਨਾ ਨੇ ਮੈਨੇਜਰ ਦੇ ਮੋਟਰਸਾਈਕਲ ’ਚ ਗੋਲੀ ਮਾਰ ਕੇ ਉਸ ਨੂੰ ਸੜਕ ’ਤੇ ਸੁੱਟ ਦਿੱਤਾ। ਅਵਤਾਰ ਸਿੰਘ ਨੇ ਕਿਹਾ ਕਿ ਮੈਨੇਜਰ ਨੇ ਸੜਕ ’ਤੇ ਡਿੱਗਣ ਦੇ ਬਾਵਜੂਦ ਜਦੋਂ ਪੈਸਿਆਂ ਵਾਲਾ ਬੈਗ ਨਾ ਛੱਡਿਆਂ ਤਾਂ ਲੁਟੇਰਿਆਂ ਨੇ ਉਸ ਦੀਆਂ ਲੱਤਾਂ ਵੱਲ ਗੋਲੀ ਮਾਰੀ, ਜਿਸ ਦੌਰਾਨ ਮੈਨੇਜਰ ਤਾਂ ਕਿਸੇ ਤਰਾਂ ਗੋਲੀ ਲੱਗਣ ਤੋਂ ਬਚ ਗਿਆ ਪਰ ਲੁਟੇਰੇ ਉਸ ਕੋਲੋਂ ਪੈਸਿਆ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ, ਜਿਸ ’ਚ 90 ਹਜ਼ਾਰ ਰੁਪਏ ਸਨ। 

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਅਵਤਾਰ ਸਿੰਘ ਵਰਪਾਲ ਨੇ ਕਿਹਾ ਕਿ ਇਸ ਘਟਨਾ ਦੇ ਬਾਰੇ ਤੁਰੰਤ ਪੁਲਸ ਥਾਣਾ ਚਾਟੀਵਿੰਡ ਵਿਖੇ ਸੂਚਨਾ ਦਿਤੀ ਗਈ, ਜਿਥੋਂ ਪੁਲਸ ਪਾਰਟੀ ਨਾਲ ਪਹੁੰਚੇ ਐੱਸ. ਐੱਚ. ਓ. ਨੇ ਮੈਨੇਜਰ ਕੋਲੋਂ ਸਾਰੀ ਜਾਣਕਾਰੀ ਹਾਸਲ ਕਰ ਕੇ ਲੁਟੇਰਿਆਂ ਨੂੰ ਲੱਭਣ ਲਈ ਬਹੁਤ ਯਤਨ ਕੀਤਾ ਪਰ ਉਨ੍ਹਾਂ ਬਾਰੇ ਕਿਧਰੇ ਵੀ ਕੋਈ ਥਹੁ-ਪਤਾ ਨਹੀ ਲੱਗ ਸਕਿਆ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼ 


rajwinder kaur

Content Editor

Related News