ਰੋਡਵੇਜ਼ ਮੁਲਾਜ਼ਮਾਂ ਨੇ ਕੀਤੀ ‘ਟਰਾਂਸਪੋਰਟ ਮੰਤਰੀ ਹਟਾਓ, ਰੋਡਵੇਜ਼ ਬਚਾਓ’ ਗੇਟ ਰੈਲੀ

12/12/2018 3:43:05 AM

 ਬਟਾਲਾ, (ਬੇਰੀ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਨੇ ‘ਟਰਾਂਸਪੋਰਟ ਮੰਤਰੀ ਹਟਾਓ,ਰੋਡਵੇਜ਼  ਬਚਾਓ’ ਸਲੋਗਨ ਹੇਠ ਗੇਟ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ।
 ®ਇਸ ਮੌਕੇ ਬੋਲਦਿਆਂ ਗੁਰਜੀਤ ਸਿੰਘ ਘੋਡ਼ੇਵਾਹ ਏਟਕ ਨੇ ਕਿਹਾ ਕਿ ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਵੱਲੋਂ ਟਰਾਂਸਪੋਰਟ ਮੰਤਰੀ ਦੇ ਹਲਕੇ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਟਰਾਂਸਪੋਰਟ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ, ਜਿਸ  ਕਰਕੇ ਰੋਡਵੇਜ਼ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਹੈ।  ਪਨਬੱਸ ਮੁਲਾਜ਼ਮ ਮੰਗ ਕਰਦੇ ਹਨ ਕਿ ਟਰਾਂਸਪੋਰਟ  ਮੰਤਰੀ ਨੂੰ ਬਦਲਿਆ ਜਾਵੇ।  ®ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ’ਚ ਡੀ.ਏ. ਦੀਆਂ ਕਿਸ਼ਤਾਂ ਦੇਣਾ, ਤਨਖਾਹ ਕਮੀਸ਼ਨ ਦੀ ਰਿਪੋਰਟ ਲਾਗੂ ਕਰਨਾ, ਟਰਾਂਸਪੋਰਟ ਪਾਲਿਸੀ ਲਾਗੂ ਕਰਨੀ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨੀ, ਵਿਕਾਸ ਟੈਕਸ ਬੰਦ ਕਰਨਾ, 2004 ਦੇ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨੀ, ਟਰਾਂਸਪੋਰਟ ਮਾਫੀਆ ’ਤੇ ਲਗਾਮ ਕੱਸਣੀ ਸ਼ਾਮਲ ਹਨ। 
 ®ਉਨ੍ਹਾਂ ਮੰਗ ਕੀਤੀ ਕਿ ਟਰਾਂਸਪੋਰਟ ਮੰਤਰੀ ਦਾ ਟਰਾਂਸਪੋਰਟ ਵਿਭਾਗ ਵੱਲ ਕੋਈ ਧਿਆਨ ਨਹੀਂ ਹੈ, ਇਸ ਲਈ ਇਸ ਨੂੰ ਟਰਾਂਸਪੋਰਟ ਮੰਤਰੀ ਦੇ ਅਹੁੱਦੇ ਤੋਂ ਹਟਾਇਆ ਜਾਵੇ ਤਾਂ ਜੋ ਰੋਡਵੇਜ਼ ਨੂੰ ਬਚਾਇਆ ਜਾ ਸਕੇ। ਰੈਲੀ ’ਚ ਵਿਜੈ ਕੁਮਾਰ, ਜੋਗਿੰਦਰ ਸਿੰਘ, ਸਰਤਾਜ ਸਿੰਘ ਤੇ ਮਲਕੀਤ ਸਿੰਘ ਏਟਕ, ਸੁੱਚਾ ਸਿੰਘ, ਬਲਜੀਤ ਸਿੰਘ ਖੋਖਰ, ਭੁਪਿੰਦਰ ਸਿੰਘ ਤੇ ਹਰਗਪਾਲ ਸਿੰਘ ਕਰਮਚਾਰੀ ਦਲ, ਦਵਾਰਕਾ ਨਾਥ, ਰਵਿੰਦਰ ਸਿੰਘ, ਪ੍ਰੀਤਮ ਰਾਮ ਤੇ ਕੁਲਵੰਤ ਸਿੰਘ ਕੰਡਕਟਰ ਯੂਨੀਅਨ, ਰਵਿੰਦਰ ਸਿੰਘ, ਸਤਿੰਦਰ ਸਿੰਘ, ਤਰਸੇਮ ਸਿੰਘ ਤੇ ਵੱਸਣ ਸਿੰਘ ਇੰਟਕ, ਸੁਖਵਿੰਦਰ ਸਿੰਘ, ਹਰਭਜਨ ਸਿੰਘ ਤੇ ਜਤਿੰਦਰ ਸਿੰਘ ਸ਼ਡਿਊਲ ਕਾਸਟ ਯੂਨੀਅਨ, ਮਨਜਿੰਦਰ ਸਿੰਘ ਸ਼ੇਰਾ, ਸੰਦੀਪ ਕੁਮਾਰ, ਹਰਿੰਦਰ ਸਿੰਘ ਪਨਬੱਸ ਆਜ਼ਾਦ ਯੂਨੀਅਨ ਆਦਿ ਮੌਜੂਦ ਸਨ।