ਭਿਆਨਕ ਸੜਕ ਹਾਦਸੇ ਦੌਰਾਨ ਇਕ ਦੀ ਮੌਤ

06/28/2020 1:09:01 AM

ਖਡੂਰ ਸਾਹਿਬ,(ਗਿੱਲ)-ਨੇੜਲੇ ਪਿੰਡ ਸੰਘਰ ਕੋਟ ਦੀ ਵਸਨੀਕ ਇਕ ਜਨਾਨੀ ਦੀ ਮੋਟਰ ਸਾਈਕਲ ਅਤੇ ਟਰੈਕਟਰ ਟਰਾਲੀ ਦੀ ਹੋਈ ਆਹਮੋਂ ਸਾਹਮਣੀ ਟੱਕਰ 'ਚ ਦਰਦਨਾਕ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਖਡੂਰ ਸਾਹਿਬ ਦੇ ਮੁੱਖ ਮੁਣਸ਼ੀ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਕੌਰ ਅਤੇ ਉਸਦਾ ਪਤੀ ਦੀਵਾਨ ਸਿੰਘ ਪਿੰਡ ਵੇਈਂਪੂਈ ਤੋਂ ਆਪਣੇ ਪਲਟੀਨਾ ਮੋਟਰਸਾਈਕਲ ਰੰਗ ਕਾਲਾ 'ਤੇ ਸਵਾਰ ਹੋ ਕੇ ਆਪਣੇ ਪਿੰਡ ਸੰਘਰ ਕੋਟ ਨੂੰ ਜਾ ਰਹੇ ਸਨ ਅਤੇ ਵੇਈਂਪੂਈਂ ਮੋੜ ਚੌਕ ਲੰਘਣ ਉਪਰੰਤ ਥੋੜਾ ਅੱਗੇ ਆ ਕੇ ਸ਼ਾਹ ਫਾਰਮ ਨਜ਼ਦੀਕ ਉਨ੍ਹਾਂ ਦੇ ਮੋਟਰਸਾਈਕਲ ਦੀ ਸਾਹਮਣਿਓਂ ਆਉਦੀਂ ਇੱਟਾਂ ਨਾਲ ਲੱਦੀ ਟਰਾਲੀ ਨਾਲ ਆਹਮੋਂ ਸਾਹਮਣੀ ਟੱਕਰ ਹੋ ਗਈ। ਜਿਸ 'ਚ ਸਤਨਾਮ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਹੈ। ਇਸ ਟਰੈਕਟਰ ਟਰਾਲੀ ਚਾਲਕ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਕੀਰਤ ਸਿੰਘ ਵਾਸੀ ਪਿੰਡ ਖਵਾਸਪੁਰ ਵਜੋਂ ਹੋਈ ਹੈ ਅਤੇ ਇਸ ਨੂੰ ਪੁਲਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ ਹੈ। ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਅਗਲੇਰੀ ਕਾਰਵਾਈ 'ਚ ਜੁੱਟੀ ਹੋਈ ਹੈ।



 


Deepak Kumar

Content Editor

Related News