ਸੜਕ ਹਾਦਸੇ ''ਚ ਮਰਨ ਵਾਲੇ ਮੋਟਰਸਾਈਕਲ ਚਾਲਕ ਦੀ ਹੋਈ ਪਛਾਣ

01/24/2019 11:20:48 AM

ਝਬਾਲ/ਬੀੜ ਸਾਹਿਬ (ਜ.ਬ) - ਬੀਤੀ ਮੰਗਲਵਾਰ ਦੀ ਦੇਰ ਸ਼ਾਮ ਪਿੰਡ ਬੁਰਜ 169, (ਰਾਜਾਤਾਲ) ਨੇੜੇ ਪੱਥਰ ਨਾਲ ਲੱਦੇ ਇਕ ਟਰੱਕ ਹੇਠਾਂ ਆ ਕੇ ਮਰਨ ਵਾਲੇ ਅਣਪਛਾਤੇ ਮੋਟਰਸਾਈਕਲ ਸਵਾਰ ਦੀ ਪਛਾਣ ਅਜਮੇਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋ ਗਈ ਹੈ। ਇਸ ਤੋਂ ਇਲਾਵਾ ਇਸ ਹਾਦਸੇ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਟਰੱਕ ਚਾਲਕ ਦੀ ਪਛਾਣ ਬਿੱਕਰ ਸਿੰਘ ਵਾਸੀ ਝੰਡੋਂ ਕੀ ਸਰਹਾਲੀ (ਥਾਣਾ ਸਰਹਾਲੀ, ਤਰਨਤਾਰਨ) ਵਜੋਂ ਹੋਈ ਹੈ। ਪੁਲਸ ਨੇ ਟੱਕਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਮ੍ਰਿਤਕ ਅਜਮੇਰ ਸਿੰਘ ਦੇ ਮੋਟਰਸਾਈਕਲ ਨੂੰ ਪਿੰਡ ਗਹਿਰੀ ਤੋਂ ਅਟਾਰੀ ਵਾਲੀ ਸਾਇਡ ਨੂੰ ਜਾਂਦੇ ਸਮੇਂ ਇਕ ਟੱਰਕ ਨੇ ਟਕੱਰ ਮਾਰ ਦਿੱਤੀ ਸੀ। ਮੋਟਰਸਾਈਕਲ ਨੂੰ ਅੱਗ ਲੱਗਣ ਨਾਲ ਜਿੱਥੇ ਮ੍ਰਿਤਕ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ ਸੀ, ਉਥੇ ਹੀ ਟੱਰਕ ਵੀ ਅੱਗ ਦੀ ਲਪੇਟ 'ਚ ਆ ਕੇ ਸੜ ਕੇ ਸੁਆਹ ਹੋ ਗਿਆ ਸੀ।

rajwinder kaur

This news is Content Editor rajwinder kaur