ਸੜਕ ’ਤੇ ਘੁੰਮਦੀ ਗਊ ਨਾਲ ਟਕਰਾਈ ਐਕਟਿਵਾ ਟਕਰਾਈ, ਇਕੋ ਪਰਿਵਾਰ ਦੇ 3 ਮੈਂਬਰ ਜ਼ਖ਼ਮੀ

05/27/2022 5:26:20 PM

ਬਟਾਲਾ/ਘੁਮਾਣ/ਸ੍ਰੀ ਹਰਗੋਬਿੰਦਪੁਰ (ਜ. ਬ., ਸਰਬਜੀਤ)- ਅੱਜ ਸਵੇਰੇ ਘੁਮਾਣ-ਮਹਿਤਾ ਰੋਡ ’ਤੇ ਇਕ ਗਊ ਨਾਲ ਐਕਟਿਵਾ ਦੇ ਟਕਰਾਉਣ ਕਰਕੇ ਮਾਂ-ਧੀ ਅਤੇ ਪੁੱਤ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅਰਸ਼ਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਡੇਅਰੀਵਾਲ ਆਪਣੀ ਮਾਤਾ ਰਮਨਦੀਪ ਕੌਰ ਅਤੇ ਭੈਣ ਸੁਖਵਿੰਦਰ ਕੌਰ ਨੂੰ ਐਕਟਿਵਾ ’ਤੇ ਬਿਠਾ ਕੇ ਲੈ ਜਾ ਰਿਹਾ ਸੀ। ਜਦੋਂ ਉਹ ਘੁਮਾਣ-ਮਹਿਤਾ ਰੋਡ ’ਤੇ ਪਹੁੰਚੇ ਤਾਂ ਇਕ ਗਊ ਨਾਲ ਅਚਾਨਕ ਐਕਟਿਵਾ ਟਕਰਾਅ ਕੇ ਬੇਕਾਬੂ ਹੁੰਦੀ ਹੋਈ ਸੜਕ ’ਤੇ ਡਿੱਗ ਪਈ। 

ਇਸ ਹਾਦਸੇ ਉਕਤ ਤਿੰਨੇ ਜਾਣੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।


rajwinder kaur

Content Editor

Related News