ਰਾਵੀ ਦਰਿਆ ਦੇ ਪਾਰ ਦਰਜਨਾਂ ਏਕੜ ਜ਼ਮੀਨ ਪਾਣੀ ’ਚ ਡੁੱਬੀ, ਦਰਿਆ ਦੇ ਪਾਣੀ ਦਾ ਪੱਧਰ ਅਜੇ ਵੀ ਉੱਪਰ

08/02/2022 10:38:26 AM

ਅੰਮ੍ਰਿਤਸਰ (ਨੀਰਜ) - ਜੰਮੂ-ਕਸ਼ਮੀਰ ਵਾਲੇ ਪਾਸੇ ਤੋਂ 2.25 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਅਤੇ ਤਾਰਾਂ ਤੋਂ ਪਾਰ ਦੀ ਦਰਜਨਾਂ ਏਕੜ ਜ਼ਮੀਨ ਪਾਣੀ ਵਿਚ ਡੁੱਬ ਗਈ ਹੈ। ਹਾਲਾਂਕਿ ਪ੍ਰਸ਼ਾਸ ਦੀ ਚੌਕਸੀ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਡੀ.ਸੀ. ਹਰਪ੍ਰੀਤ ਸਿੰਘ ਸੂਦਨ ਅਤੇ ਐੱਸ.ਡੀ.ਐੱਮ. ਅਜਨਾਲਾ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਾਰਾ ਤੋਂ ਪਾਰ ਅਤੇ ਦਰਿਆ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰਸ਼ਾਸਨ ਵਲੋਂ ਪਹਿਲਾਂ ਚੌਕਸ ਕਰ ਦਿੱਤਾ ਗਿਆ ਸੀ ਅਤੇ ਡੇਰਿਆਂ ਵਿਚ ਰਹਿੰਦੇ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ। ਪਸ਼ੂ ਪਾਲਣ ਵਾਲੇ ਗੁੱਜਰ ਪਰਿਵਾਰਾਂ ਨੂੰ ਵੀ ਸੰਵੇਦਨਸ਼ੀਲ ਥਾਵਾਂ ਤੋਂ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ, ਜਿਸ ਕਾਰਨ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਹੈ ਅਤੇ ਨਾ ਹੀ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਦੇ 8 ਡਾਕਟਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਲੱਖਾਂ ਦੀ ‘ਪ੍ਰੋਟੈਕਸ਼ਨ ਮਨੀ

ਦੂਜੇ ਪਾਸੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਅਜੇ ਵੀ ਉੱਚਾ ਹੈ, ਕਿਉਂਕਿ ਜੰਮੂ-ਕਸ਼ਮੀਰ ਦੇ ਇਲਾਕਿਆਂ ਵਿਚ ਮੁੜ ਬਾਰਿਸ਼ ਹੋਈ ਹੈ ਅਤੇ ਸਾਰਾ ਪਾਣੀ ਰਾਵੀ ਦਰਿਆ ਵਿਚ ਹੀ ਮੁੜ ਛੱਡਣਾ ਪਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਰਾਵੀ ਨਦੀ ਦਾ ਪਾਣੀ ਸੋਮਵਾਰ ਰਾਤ ਨੂੰ ਪਾਕਿਸਤਾਨ ਵੱਲ ਵਹਿ ਜਾਵੇਗਾ।


rajwinder kaur

Content Editor

Related News