ਵਿਆਹ ਦਾ ਲਾਰਾ ਲਾ ਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ

02/20/2019 5:06:19 PM

ਗੁਰਦਾਸਪੁਰ (ਵਿਨੋਦ)—ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਲਾਲਚ ਦੇ ਕੇ ਭਜਾ ਲੈ ਜਾਣ ਵਾਲੇ ਇਕ ਦੋਸ਼ੀ ਨੂੰ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਦਸ ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜ਼ੁਰਮਾਨੇ ਦਾ ਆਦੇਸ਼ ਸੁਣਾਇਆ। ਜਦਕਿ ਹੋਰ ਧਾਰਾਵਾਂ 'ਚ ਵੀ ਸਜ਼ਾ ਤੇ ਜ਼ੁਰਮਾਨੇ ਦਾ ਆਦੇਸ਼ ਸੁਣਾਇਆ। 

ਅਦਾਲਤ ਵਲੋਂ ਸੁਣਾਏ ਆਦੇਸ਼ ਅਨੁਸਾਰ ਇਕ ਦੋਸ਼ੀ ਸੰਨੀ ਗਿੱਲ ਪੁੱਤਰ ਪ੍ਰੇਮ ਮਸੀਹ ਨਿਵਾਸੀ ਪਿੰਦਾ ਰੋੜੀ ਜੋ ਘਟਨਾ ਦੇ ਸਮੇਂ ਧਾਰੀਵਾਲ ਪੁਲਸ ਸਟੇਸ਼ਨ ਅਧੀਂਨ ਪਿੰਡ ਲੇਹਲ ਵਿਚ ਰਹਿੰਦਾ ਸੀ ਇਕ 16 ਸਾਲਾ ਲੜਕੀ ਨੂੰ ਵਿਆਹ ਦਾ ਲਾਲਚ ਦੇ ਕੇ ਵਰਗਲਾ ਕੇ ਲੈ ਗਿਆ। ਦੋਸ਼ੀ ਪਹਿਲਾ ਤਾਂ ਆਪਣੇ ਇਕ ਦੋਸ਼ੀ ਪੀੜਿਤਾ ਨੂੰ ਹਰਚੋਵਾਲ ਦੇ ਇਕ ਗੁਰਦੁਆਰੇ ਵਿਚ ਲੈ ਗਿਆ, ਪਰ ਉਥੇ ਉਸ ਦਾ ਦੋਸਤ ਦੋਵਾਂ ਨੂੰ ਛੱਡ ਕੇ ਵਾਪਸ ਆ ਗਿਆ। ਸੰਨੀ ਗਿੱਲ ਉਸ ਨੂੰ ਬਾਅਦ ਵਿਚ ਖੇਤਾਂ ਵਿਚ ਲੈ ਗਿਆ ਅਤੇ ਉੱਥੇ ਲੜਕੀ ਦੀ ਇੱਛਾ ਦੇ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕੀਤਾ। ਦੋਸ਼ੀ ਉਸ ਨੂੰ ਉਥੇ ਛੱਡ ਕੇ ਉੱਥੋਂ ਭੱਜ ਗਿਆ ਅਤੇ ਪੀੜਿਤਾ ਨੇ ਕਿਸੇ ਰਾਹਗੀਰ ਨਾਲ ਮੋਬਾਇਲ ਲੈ ਕੇ ਆਪਣੇ ਘਰ ਵਾਲਿਆਂ ਨੂੰ ਸੂਚਿਤ ਕਰਕੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਦੋਸ਼ੀ ਉਸ ਨੂੰ ਉੱਥੇ ਛੱਡ ਕੇ ਉਥੋਂ ਭੱਜ ਗਿਆ ਅਤੇ ਪੀੜਿਤਾ ਨੇ ਕਿਸੇ ਰਾਹਗੀਰ ਤੋਂ ਮੋਬਾਇਲ ਲੈ ਕੇ ਆਪਣੇ ਘਰ ਵਾਲਿਆਂ ਨੂੰ ਸੂਚਿਤ ਕਰਕੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਉਦੋਂ ਧਾਰੀਵਾਲ ਪੁਲਸ ਨੇ ਪੀੜਿਤਾ ਦੇ ਅਦਾਲਤ ਵਿਚ ਬਿਆਨ ਕਰਵਾ ਕੇ ਅਤੇ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਸੰਨੀ ਗਿੱਲ ਦੇ ਵਿਰੁੱਧ ਧਾਰਾ 376,363 ਅਤੇ 366 ਅਧੀਨ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਦੇ ਬਾਅਦ ਗਵਾਹਾਂ ਤੇ ਸਬੂਤਾਂ ਦੇ ਆਧਾਰ ਤੇ ਸੰਨੀ ਗਿੱਲ ਦੋਸ਼ੀ ਪਾਇਆ ਗਿਆ ਅਤੇ ਅਦਾਲਤ ਨੇ ਉਸ ਨੂੰ ਧਾਰਾ 376 ਵਿਚ ਦਸ ਸਾਲ ਦੀ ਸ਼ਜਾ ਅਤੇ ਇਕ ਲੱਖ ਰੁਪਏ ਜ਼ੁਰਮਾਨੇ ਦਾ ਆਦੇਸ਼ ਸੁਣਾਇਆ। ਜ਼ੁਰਮਾਨਾ ਅਦਾ ਨਾ ਕਰਨ ਤੇ ਉਸ ਨੂੰ ਇਕ ਸਾਲ ਦੀ ਸਜ਼ਾ ਵਾਧੂ ਕੱਟਣੀ ਹੋਵੇਗੀ।  

Shyna

This news is Content Editor Shyna