ਖੇਤੀ ਬਿੱਲਾਂ ਯੂਥ ਅਕਾਲੀ ਵਰਕਰਾਂ ਨੇ ਅਜਨਾਲਾ-ਅੰਮ੍ਰਿਤਸਰ ਮੁੱਖ ਰੋਡ ਜਾਮ ਕਰਕੇ ਕੀਤੀ ਨਾਅਰੇਬਾਜ਼ੀ

09/26/2020 5:08:13 PM

ਰਾਜਾਸਾਂਸੀ (ਰਾਜਵਿੰਦਰ): ਜ਼ਿਲ੍ਹਾਂ ਪ੍ਰਧਾਨ ਅਕਾਲੀ ਦਲ ਦਿਹਾਤੀ ਜਥੇ. ਵੀਰ ਸਿੰਘ ਲੋਪਕੇ ਦੇ ਦਿਸ਼ਾ-ਨਿਰਦੇਸ਼ ਹੇਠ ਕਸਬਾ ਰਾਜਾਸਾਂਸੀ ਵਿਖੇ ਯੂਥ ਅਕਾਲੀ ਆਗੂ ਅਮਨਦੀਪ ਸਿੰਘ ਲਾਰਾ ਤੇ ਰਾਹੁਲ ਦੀ ਅਗਵਾਈ ਚ' ਕਿਸਾਨ, ਮਜ਼ਦੂਰ ਅਤੇ ਯੂਥ ਅਕਾਲੀ ਵਰਕਰਾਂ ਵਲੋਂ ਖੇਤੀ ਬਿੱਲਾ ਖ਼ਿਲਾਫ਼ ਅਜਨਾਲਾ-ਅੰਮ੍ਰਿਤਸਰ ਮੁੱਖ ਰੋਡ ਜਾਂਮ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਇਹ ਲੋਕ ਮਾਰੂ ਫ਼ੈਸਲੇ ਲੈਣ ਕਾਰਨ ਕਿਸਾਨਾਂ ਦੇ ਨਾਲ ਛੋਟੇ ਦੁਕਾਨਦਾਰ, ਰੇੜ੍ਹੀ-ਫੜ੍ਹੀ ਲਾਉਣ ਵਾਲੇ ਗਰੀਬ ਲੋਕ ਦਾ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਯੂਥ ਆਗੂ ਲਾਰਾ ਤੇ ਦਿਆਲ ਸਿੰਘ ਨੇ ਕਿਹਾ ਕਿ ਨੌਜਵਾਨ ਵਰਗ ਦਾ ਉਬਾਲੇ ਮਾਰਦਾ ਖੂਨ ਦੱਸ ਰਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਵਲੋਂ ਇਹ ਖੇਤੀ ਸੋਧ ਬਿੱਲ ਵਾਪਸ ਨਾ ਲਏ ਗਏ ਤਾਂ ਸੂਬੇ ਦਾ ਮਾਹੌਲ ਵਿਗੜ ਸਕਦਾ ਹੈ। ਜਿਸ ਦੀ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰ ਹੋਵੇਗੀ। 

ਇਹ ਵੀ ਪੜ੍ਹੋ : ਬੇਰਹਿਮ ਪਤਨੀ ਦੀ ਦਰਿੰਦਗੀ: ਪ੍ਰੇਮੀ ਨਾਲ ਫੜ੍ਹੀ ਗਈ ਰੰਗੇ ਹੱਥੀਂ ਤਾਂ ਪਤੀ ਨਾਲ ਕੀਤਾ ਘਿਨੌਣਾ ਕਾਰਨਾਮਾ

ਪ੍ਰਧਾਨ ਲਾਰਾ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ 'ਚ ਪਾਰਟੀਬਾਜ਼ੀ ਤੋਂ ਉਪਰ ਉਠ ਕਿ ਅਸੀ ਵੇਖੀਏ ਕਿ ਕਿਹੜੀ ਪਾਰਟੀ ਸਾਡੇ ਹੱਕਾਂ ਲਈ ਲੜ ਰਹੀ ਹੈ। ਇਸ ਤਰ੍ਹਾਂ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਸ਼ੇਰ ਵਾਂਗ ਗਰਜ ਕੇ ਸੰਸਦ ਚ' ਅਵਾਜ਼ ਬੁਲੰਦ ਕੀਤੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾਂ ਪ੍ਰਧਾਨ ਦਿਹਾਤੀ ਜਥੇ. ਵੀਰ ਸਿੰਘ ਵਲੋਂ ਆਪਣੇ ਹਲਕੇ ਦੇ ਕਿਸਾਨਾਂ ਨਾਲ ਹਰ ਰੋਜ਼ ਮੀਟਿੰਗਾਂ ਕਰਕੇ ਉਨ੍ਹਾਂ ਦੇ ਨਾਲ ਚਟਾਂਨ ਵਾਂਗ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੰਮੇਂ ਹੱਥੀ ਲੈਂਦਿਆਂ ਕਿਹਾ ਕਿ ਜੇਕਰ ਇਹ ਪਾਰਟੀਆਂ ਵੀ ਕਿਸਾਨਾਂ ਦੇ ਹੱਕ 'ਚ ਹਨ ਤਾਂ ਪਾਰਲੀਮੈਂਟ ਅਤੇ ਰਾਜ ਸਭਾ ਦੀਆਂ ਕੁਰਸੀਆਂ ਛੱਡ ਕੇ ਕਿਸਾਨਾਂ ਵਲੋਂ ਚੱਲ ਰਹੇ ਸੰਘਰਸ਼ਾਂ ਸਾਥ ਦੇਣ। ਇਸ ਮੌਕੇ ਬੱਬੂ ਸ਼ਾਹ, ਸੁਨੀਲ ਦੱਤ, ਹਰਦੀਪ ਸਿੰਘ ਰਾਜੂ, ਮੰਨਾ ਭੱਟੀ,ਹਨੀ ਭਲਵਾਨ,ਡਿੰਪਲ ਮਿੰਟੂ, ਯੋਗੇਸ਼ ਯੋਗੀ, ਸੁੱਖਾ ਸਿੰਘ, ਸੁਰਿੰਦਰ ਸਿੰਘ, ਤਰਸੇਮ ਸਿੰਘ, ਨਵੀਨ ਕੁਮਾਰ, ਸੰਜੇ ਆਰੀਆ,ਕੁਲਦੀਪ ਸਿੰਘ ਬੇਦੀ ਤੇ ਵੱਡੀ ਗਿਣਤੀ ਚ' ਯੂਥ ਅਕਾਲੀ ਆਗੂ ਹਾਜ਼ਰ ਸਨ।


Baljeet Kaur

Content Editor

Related News