ਬਾਰਿਸ਼ ਨੇ ਰੋਕਿਆ ਬਾਸਮਤੀ ਦੀ ਵਾਢੀ ਤੇ ਕਣਕ ਦੀ ਬਿਜਾਈ ਦਾ ਕੰਮ, ਹੁਣ ਤੱਕ 92 ਫ਼ੀਸਦੀ ਹੋ ਚੁੱਕੀ ਵਾਢੀ

11/10/2023 6:19:23 PM

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਜ ਹੋਈ ਬਾਰਿਸ਼ ਨੇ ਬਾਸਮਤੀ ਦੀ ਕਟਾਈ ਅਤੇ ਕਣਕ ਸਮੇਤ ਸਬਜ਼ੀਆਂ ਦੀ ਬਿਜਾਈ ਦਾ ਕੰਮ ਰੋਕ ਦਿੱਤਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਝੋਨੇ ਤੇ ਬਾਸਮਤੀ ਦੀ ਕਟਾਈ ਦਾ ਕੰਮ ਕਰੀਬ 92 ਫੀਸਦੀ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਕੁਝ ਵਿਰਲੇ ਖੇਤਾਂ ਵਿਚ ਹੀ ਬਾਸਮਤੀ ਦੀ ਕਟਾਈ ਦਾ ਕੰਮ ਬਾਕੀ ਹੈ।

ਇਹ ਵੀ ਪੜ੍ਹੋ-  ਡ੍ਰਿੰਕ ਐਂਡ ਡਰਾਈਵ 'ਤੇ ਸਰਕਾਰ ਦੀ ਸਖ਼ਤੀ, ਸਾਵਧਾਨੀ ਨਹੀਂ ਵਰਤੀ ਤਾਂ ਵਾਹਨ ਹੋਣਗੇ ਜ਼ਬਤ

ਇਸ ਸਾਲ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਕਰਨ ਦੇ ਬਾਅਦ ਸੁਪਰ ਸੀਡਰ ਸਮੇਤ ਹੋਰ ਮਸ਼ੀਨਰੀ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਦਾ ਕੰਮ ਵੀ ਨਾਲੋਂ-ਨਾਲ ਕਰ ਰਹੇ ਸਨ ਅਤੇ ਜ਼ਿਲ੍ਹੇ ਅੰਦਰ ਹੁਣ ਤੱਕ 20 ਫੀਸਦੀ ਤੋਂ ਜ਼ਿਆਦਾ ਖੇਤਾਂ ਵਿਚ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਹੋ ਚੁੱਕਾ ਸੀ। ਪਰ ਹੁਣ ਜਦੋਂ ਅੱਜ ਜ਼ਿਲ੍ਹੇ ਅੰਦਰ ਤੇਜ਼ ਬਾਰਿਸ਼ ਹੋਈ ਹੈ ਅਤੇ ਖੇਤਾਂ ਵਿਚ ਪਾਣੀ ਅਤੇ ਸਿੱਲ ਵਧਣ ਕਾਰਨ ਨਾ ਤਾਂ ਕੰਬਾਇਨਾਂ ਨਾਲ ਕਟਾਈ ਦਾ ਕੰਮ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਮਸ਼ੀਨ ਨਾਲ ਕਣਕ ਦੀ ਬਿਜਾਈ ਹੋ ਸਕਦੀ ਹੈ। ਇਸ ਲਈ ਇਸ ਬਾਰਿਸ਼ ਨੇ ਬਿਜਾਈ ਦਾ ਕੰਮ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ- ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਇਓ ਧੋਖਾਧੜੀ ਦਾ ਸ਼ਿਕਾਰ, ਹੈਕਰਾਂ ਦੇ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ

ਇਸ ਬਾਰਿਸ਼ ਨੇ ਸੇਮ ਤੋਂ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਲਈ ਸਮੱਸਿਆਵਾਂ ਵਧਾ ਦਿੱਤੀਆਂ ਹਨ ਕਿਉਂਕਿ ਪਹਿਲਾਂ ਇਨਾਂ ਇਲਾਕਿਆਂ ਵਿਚ ਕਣਕ ਦੀ ਬਿਜਾਈ ਲਈ ਖੇਤਾਂ ਵਿਚ ਵੱਤਰ ਬਹੁਤ ਮੁਸ਼ਕਿਲ ਨਾ ਆਉਂਦਾ ਹੈ ਅਤੇ ਹੁਣ ਜਦੋਂ ਬਾਰਿਸ਼ ਹੋ ਗਈ ਹੈ ਤਾਂ ਇਸ ਨਾਲ ਇਨਾਂ ਖੇਤਾਂ ਵਿਚ ਨਮੀ ਦੀ ਮਾਤਰਾ ਵਧ ਗਈ ਹੈ ਅਤੇ ਕਿਸਾਨਾਂ ਦਾਅਵਾ ਕਰ ਰਹੇ ਹਨ ਕਿ ਹੁਣ ਆਉਣ ਵਾਲੇ ਦਿਨਾਂ ਜਲਦੀ ਇਹ ਖੇਤ ਨਹੀਂ ਸੁਕਣਗੇ ਅਤੇ ਕਣਕ ਦੀ ਬਿਜਾਈ ਬਹੁਤ ਪੱਛੜ ਜਾਵੇਗੀ। ਬਾਰਿਸ਼ ਨੇ ਹਵਾ ਵਿਚਲਾ ਪ੍ਰਦੂਸ਼ਣ ਘੱਟ ਕਰਨ ਦਾ ਰੋਲ ਵੀ ਅਦਾ ਕੀਤਾ ਹੈ ਕਿਉਂਕਿ ਪਿਛਲੇ ਖੇਤਾਂ ਵਿਚ ਲੱਗੀ ਅੱਗ ਅਤੇ ਮਿੱਟੀ ਘੱਟੇ ਦੇ ਕਣ ਹਵਾ ਵਿਚ ਹੋਣ ਕਾਰਨ ਹਵਾ ਦਾ ਗੁਣਵੱਤਾ ਸੂਚਕ ਅੰਕ ਡਗਮਗਾ ਰਿਹਾ ਸੀ, ਪਰ ਹੁਣ ਇਸ ਬਾਰਿਸ਼ ਨੇ ਆਸਮਾਨ ਵਿਚ ਪ੍ਰਦੂਸ਼ਣ ਦੇ ਕਣ ਕਾਫੀ ਹੱਦ ਤੱਕ ਸਾਫ ਕਰ ਦਿੱਤੇ ਹਨ।

ਇਹ ਵੀ ਪੜ੍ਹੋ-  ਦੀਵਾਲੀ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਚਿੰਤਾਜਨਕ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan