ਕਈ ਥਾਂ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ

02/07/2019 10:21:42 PM

ਭਿੱਖੀਵਿੰਡ /ਖਾਲੜਾ,(ਸੁਖਚੈਨ/ਅਮਨ) : ਬੀਤੀ ਰਾਤ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਨਾਲ ਜਿੱਥੇ ਠੰਡ ਦਾ ਇਕ ਵਾਰ ਫਿਰ ਜੋਰ ਵੱਧ ਗਿਆ ਹੈ, ਉਥੋਂ ਹੀ ਅੱਜ ਸਵੇਰੇ ਹੋਈ ਬਾਰਿਸ਼ ਨਾਲ ਸਰਹੱਦੀ ਇਲਾਕੇ ਅੰਦਰ ਕਈ ਪਿੰਡ 'ਚ ਭਾਰੀ ਗੜੇਮਾਰ ਹੋਈ, ਜਿਸ ਨਾਲ ਫਸਲਾ ਦਾ ਨੁਕਸਾਨ ਵੀ ਹੋਇਆ। ਕਈ ਥਾਂ ਤਾਂ ਇੰਨੀ ਜ਼ਿਆਦੀ ਗੜੇਮਾਰੀ ਹੋਈ ਕਿ ਖੇਤਾਂ ਅੰਦਰ ਫਸਲਾ ਤੇ ਬਰਫ ਹੀ ਬਰਫ ਹੋ ਗਈ। ਇਸ ਗੜੇਮਾਰੀ ਨਾਲ ਸਬਜ਼ੀਆਂ ਅਤੇ ਪੁਸ਼ੂਆਂ ਦੇ ਚਾਰੇ ਦਾ ਕਾਫੀ ਨੁਕਸਾਨ ਹੋਇਆ ਅਤੇ ਇਸ ਨਾਲ ਕਿਸਾਨਾਂ ਦੇ ਚੇਹਰੇ ਇਕ ਵਾਰ ਫਿਰ ਮੁਰਜਾ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਦਲਜੀਤ ਸਿੰਘ ਦਿਆਲਪੁਰ ਨੇ ਕਿਹਾ ਕਿ ਕਿਸਾਨ ਤਾਂ ਪਹਿਲਾ ਹੀ ਸਰਕਾਰ ਦਾ ਮਾਰਿਆ ਹੋਇਆ ਹੈ।

ਕਿਸਾਨਾਂ ਨੂੰ ਸਰਕਾਰ ਨੇ ਹਰ ਸਹੂਲਤ ਤੋਂ ਵਾਂਝਾ ਹੀ ਕਰਕੇ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦੀ ਹੋਈ ਗੜੇਮਾਰੀ ਨੇ ਸਰਹੱਦੀ ਇਲਾਕੇ ਅੰਦਰ ਕਈ ਥਾਂ ਜਿਸ ਤਰ੍ਹਾਂ ਨਾਲ ਨੁਕਸਾਨ ਫਸਲਾ ਦਾ ਕੀਤਾ ਹੈ। ਸਰਕਾਰ ਨੂੰ ਹੋਈ ਨੁਕਸਾਨ ਦੀ ਜਾਂਚ ਕਰਕੇ ਕੇ ਕਿਸਾਨਾਂ ਨੂੰ ਮੁਅਵਜਾ ਦੇਣਾ ਚਹੀਦਾ ਹੈ ਤਾਂ ਜੋ ਕਿਸਾਨਾਂ ਦੀ ਮੱਦਦ ਕੀਤੀ ਹੋ ਸਕੇ।