ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ''ਚ ਨਹੀਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖ਼ਰੀਦ

09/29/2020 3:26:23 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਝੋਨੇ ਦੀ ਫ਼ਸਲ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਕਿਸਾਨ ਆਪਣੀ ਫ਼ਸਲ ਵੇਚਣ ਲਈ ਅਨਾਜ਼ ਮੰਡੀ 'ਚ ਆ ਵੀ ਰਿਹਾ ਹੈ। ਕੇਂਦਰ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਸਰਕਾਰੀ ਖਰੀਦ 1 ਅਕਤੂਬਰ ਦੀ ਜਗ੍ਹਾ 26 ਸਤੰਬਰ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ਬਟਾਲਾ ਦੀ ਤਾਂ ਇੱਥੇ ਝੋਨੇ ਦੀ ਫ਼ਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ ਪਰ ਸਰਕਾਰੀ ਖਰੀਦ ਹੁਣ ਤਕ ਸ਼ੁਰੂ ਨਹੀ ਹੋਈ ਹੈ। ਮੰਡੀ ਬੋਰਡ  ਦੇ ਅਧਿਕਾਰੀ ਦੇ ਅਨੁਸਾਰ ਮੰਡੀ 'ਚ ਹੁਣ ਤੱਕ 6850 ਟਨ ਫਸਲ ਦੀ ਆਮਦ ਹੋ ਚੁੱਕੀ ਹੈ ਅਤੇ ਛੇਤੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।

ਇਹ ਵੀ ਪੜ੍ਹੋ : ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰਕੇ ਝਾੜੀਆਂ 'ਚ ਸੁੱਟੀ ਲਾਸ਼, ਦਿਲ ਨੂੰ ਦਹਿਲਾ ਦੇਵੇਗਾ ਪ੍ਰੇਮੀ ਦਾ ਕਬੂਲਨਾਮਾ

ਬਟਾਲਾ ਅਨਾਜ ਮੰਡੀ 'ਚ ਝੋਨੇ ਦੀ ਫ਼ਸਲ ਵੇਚਣ ਪੁੱਜੇ ਕਿਸਾਨਾਂ ਦੇ ਅਨੁਸਾਰ ਬਾਸਮਤੀ ਦੀ ਕਿਸਮ 1509 ਅਤੇ ਝੋਨੇ ਦੀ ਫ਼ਸਲ ਦਾ ਰੇਟ ਪਿੱਛਲੇ ਸਾਲ ਤੋਂ ਇਸ ਸਾਲ ਘੱਟ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਰਕਾਰੀ ਖਰੀਦ ਵੀ ਸ਼ੁਰੂ ਨਹੀਂ ਹੋਈ। ਸਰਕਾਰੀ ਖਰੀਦ ਸ਼ੁਰੂ ਨਾ ਹੋਣ ਦਾ ਕਾਰਨ ਸਰਕਾਰੀ ਬਾਰਦਾਨਾ ਨਾ ਹੋਣਾ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੰਡੀ 'ਚ ਇੰਤਜ਼ਾਮਾਂ ਦੀ ਕਮੀ ਹੈ। ਟੀ. ਵੀ. ਚੈਨਲਾਂ ਉੱਤੇ ਸਰਕਾਰੀ ਖ਼ਰੀਦ ਸ਼ੁਰੂ ਹੋਈ ਦੱਸੀ ਜਾ ਰਹੀ ਹੈ ਪਰ ਜ਼ਮੀਨੀ ਹਕੀਕਤ 'ਚ ਸਰਕਾਰੀ ਖਰੀਦ ਹੁਣ ਤੱਕ ਸ਼ੁਰੂ ਨਹੀ ਹੋਈ।  

ਇਹ ਵੀ ਪੜ੍ਹੋ :  ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

ਬਟਾਲਾ ਅਨਾਜ ਮੰਡੀ ਦੇ ਅਧਿਕਾਰੀ ਸੈਕੇਟਰੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਅਨਾਜ਼ ਮੰਡੀ 'ਚ ਸਾਰੇ ਇੰਤਜਾਮ ਪੁਖਤਾ ਕਰ ਦਿੱਤੇ ਗਏ ਹੈ ਅਤੇ ਮੰਡੀ 'ਚ ਹੁਣ ਤੱਕ 6850 ਟਨ ਝੋਨੇ ਦੀ ਫ਼ਸਲ ਆ ਚੁੱਕੀ ਹੈ। ਇਸ ਵਾਰ ਮੌਸਮ ਠੀਕ ਹੋਣ ਨਾਲ ਫ਼ਸਲ 'ਚ ਨਮੀ ਵੀ ਠੀਕ ਹੈ ਅਤੇ ਕੇਂਦਰ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਖਰੀਦ ਦੀ ਤਾਰੀਖ ਬਦਲਣ ਦੀ ਵਜ੍ਹਾ ਵਲੋਂ ਕੁਝ ਮੁਸ਼ਕਲ ਆਈ ਸੀ ਪਰ ਹੁਣ ਛੇਤੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। 
 


Baljeet Kaur

Content Editor

Related News