ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਤਿਆਰ ਹੋਣਗੇ 125 ਫੁੱਟ ਉੱਚੇ ਪੁਤਲੇ

10/17/2018 4:27:22 AM

ਅੰਮ੍ਰਿਤਸਰ,  (ਮਹਿੰਦਰ)-  ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਪ੍ਰਧਾਨਗੀ ’ਚ ਦੁਸਹਿਰਾ ਕਮੇਟੀ ਅੰਮ੍ਰਿਤਸਰ ਉੱਤਰੀ (ਰਜਿ.)  ਵੱਲੋਂ ਰਣਜੀਤ ਐਵੀਨਿਊ ਦੀ ਗਰਾਊਂਡ ’ਚ ਦੁਸਹਿਰਾ ਮਨਾਇਆ ਜਾ ਰਿਹਾ ਹੈ। 6ਵਾਂ ਦੁਸਹਿਰਾ ਸਮਾਰੋਹ ਹਰ ਪਾਸੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਥੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਇਸ ਵਾਰ 125 ਫੁੱਟ ਉੱਚੇ ਪੁਤਲੇ ਸਾੜਨ ਦੇ ਨਾਲ-ਨਾਲ ਲੰਕਾ ਦਹਿਨ ਵੀ ਕੀਤੇ ਜਾਣ ਦਾ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਾਰੀਗਰ ਲੱਗੇ ਹੋਏ ਹਨ।


Related News