ਰਾਵਣ ਦਾ 125 ਤੇ ਮੇਘਨਾਦ ਅਤੇ ਕੁੰਭਕਰਨ ਦੇ 100-100 ਫੁੱਟ ਉੱਚੇ ਪੁਤਲੇ ਤਿਆਰ

10/19/2018 4:09:02 AM

ਅੰਮ੍ਰਿਤਸਰ,   (ਮਹੇਂਦਰ)-  ਚੀਫ ਪੈਟਰਨ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਪ੍ਰਧਾਨਗੀ ਵਿਚ ਦੁਸਹਿਰਾ ਕਮੇਟੀ ਅੰਮ੍ਰਿਤਸਰ ਉੱਤਰੀ (ਰਜਿ.) ਵੱਲੋਂ ਰਣਜੀਤ ਐਵੀਨਿਊ ਦੀ ਦੁਸਹਿਰਾ ਗਰਾਊਂਡ ਵਿਚ ਮਨਾਇਆ ਜਾ ਰਿਹਾ 6ਵਾਂ ਦੁਸਹਿਰਾ ਸਮਾਰੋਹ ਹਰ ਪਾਸੇ ਖਿੱਚ ਦਾ ਕੇਂਦਰ ਬਣਾ ਹੋਇਆ ਹੈ, ਜਿਥੇ ਰਾਵਣ ਦਾ 125 ਫੁੱਟ ਉੱਚਾ ਤੇ ਮੇਘਨਾਦ ਅਤੇ ਕੁੰਭਕਰਨ ਦੇ 100-100 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਜਾ ਚੁੱਕੇ ਹਨ, ਜਿਸ ਨੂੰ ਕਰੀਬ 20 ਕਾਰੀਗਰ ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਤਿਆਰ ਕਰਨ ਵਿਚ ਲੱਗੇ ਹੋਏ ਸਨ। ਦੁਸਹਿਰਾ ਕਮੇਟੀ ਅੰਮ੍ਰਿਤਸਰ ਉੱਤਰੀ ਵੱਲੋਂ ਮਨਾਇਆ ਜਾ ਰਿਹਾ ਇਹ 6ਵਾਂ ਇਤਿਹਾਸਕ ਦੁਸਹਿਰਾ ਇਸ ਵਾਰ ਆਪਣੀ ਵੱਖਰੀ ਪਛਾਣ ਛੱਡਣ ਜਾ ਰਿਹਾ ਹੈ ਕਿਉਂਕਿ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਇੰਨੇ ਵੱਡੇ ਪੁਤਲੇ ਸਾਡ਼ਨ ਦੇ ਨਾਲ-ਨਾਲ ਇਸ ਵਾਰ ਰਾਵਣ ਦੀ ਸੋਨੇ ਦੀ ਲੰਕਾ ਦਾ ਵੀ ਵਿਸ਼ੇਸ਼ ਤੌਰ ’ਤੇ ਦਹਿਨ ਕੀਤਾ ਜਾਵੇਗਾ।
ਇਸ ਸਬੰਧੀ ਜੋਸ਼ੀ ਨੇ ਦੱਸਿਆ ਕਿ ਦੁਸਹਿਰਾ ਸਮਾਰੋਹ ’ਚ ਪੁੱਜਣ ਵਾਲੇ ਦਰਸ਼ਕਾਂ ਨੂੰ ਹਰ ਸੁੱਖ-ਸਹੂਲਤ ਪ੍ਰਦਾਨ ਕਰਵਾਉਣ, ਰਿਫਰੈਸ਼ਮੈਂਟ ਅਤੇ ਬੈਠਣ ਦਾ ਪ੍ਰਬੰਧ ਕਰਵਾਉਣ ਦੇ ਨਾਲ-ਨਾਲ ਗੱਡੀਅਾਂ ਪਾਰਕ ਕਰਨ ਲਈ ਖਾਲੀ ਪਾਰਕਿੰਗ, ਜਗ੍ਹਾ-ਜਗ੍ਹਾ ਐੱਲ. ਸੀ. ਡੀ. ਸਕਰੀਨ, ਹੈਲਪ ਡੈਸਕ, ਮੈਡੀਕਲ ਡਿਸਪੈਂਸਰੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਵਾਉਣ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਅਾਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਤੋਂ ਚੱਲ ਰਹੇ ਦੁਸਹਿਰੇ ਮੇਲੇ ਤਹਿਤ ਜਿਥੇ ਬੱਚਿਆਂ ਲਈ ਕਈ ਤਰ੍ਹਾਂ ਦੇ ਝੂਲੇ ਲਾਏ ਗਏ ਹਨ, ਉਥੇ ਹੀ ਰੋਜ਼ਾਨਾ ਸ਼ਾਮ 7.30 ਵਜੇ ਤੋਂ ਦੁਸਹਿਰਾ ਗਰਾਊਂਡ ਵਿਚ ਹੀ ਲਾਈਟ ਐਂਡ ਸਾਊਂਡ ਰਾਮਾਇਣ ਦਿਖਾਈ ਜਾ ਰਹੀ ਹੈ।  ਇਹ ਸਾਰਾ ਪ੍ਰੋਗਰਾਮ ਹੁਣ ਤੋਂ ਹੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਅੰਮ੍ਰਿਤਸਰ, (ਭਸੀਨ)-ਭੱਲਾ ਕਾਲੋਨੀ ਡਰਾਮਾਟਿਕ ਕਲੱਬ ਵਲੋਂ ਕਰਵਾਈ ਗਈ ਜਾ ਰਹੀ ਰਾਮਲੀਲਾ ਦੇ ਮੰਚਨ ਦੌਰਾਨ ਰਾਮਲੀਲਾ ਦੇ ਸੱਤਵੇਂ ਦਿਨ ਦੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਮੰਦਰ ਬਾਬਾ ਭੌਡ਼ੇ ਵਾਲਾ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਬੇਦੀ, ਪ੍ਰਧਾਨ ਦੀਪਕ ਬਹਿਲ ਅਤੇ ਸਮਾਜ ਸੇਵਕ ਡਾ. ਰਕੇਸ਼ ਅਰੋਡ਼ਾ ਨੇ ਕੀਤਾ।  ਇਸ ਮੌਕੇ ਪੰ. ਰਕੇਸ਼ ਦੇਵ, ੳਮ ਪ੍ਰਕਾਸ਼, ਸੁਰਿੰਦਰ ਕੁਮਾਰ, ਦੀਪਕ ਸ਼ਰਮਾ ਆਦਿ ਵੀ ਹਾਜ਼ਰ ਸਨ।
ਅੰਮ੍ਰਿਤਸਰ,  (ਅਗਨੀਹੋਤਰੀ)-ਨਵ ਦੁਰਗਾ ਰਾਮਲੀਲਾ ਕਲੱਬ ਦੇ ਪ੍ਰਧਾਨ ਅਨਿਲ ਕੁਮਾਰ ਮਿੰਟੂ, ਬਿਹਾਰੀ ਲਾਲ, ਅਮਨ ਸ਼ਰਮਾ ਦੀ ਅਗਵਾਈ ’ਚ ਹਰ ਸਾਲ ਦੀ ਤਰ੍ਹਾਂ ਆਜ਼ਾਦ ਰੋਡ ਛੇਹਰਟਾ ਸਥਿਤ ਹੁਕਮਚੰਦ ਕਾਲੋਨੀ ਵਿਖੇ ਰਾਮਲੀਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਕਾਮਰੇਡ ਕੰਵਲਜੀਤ ਸਿੰਘ ਵਲੋਂ ਰਾਮਲੀਲਾ ਨਾਈਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਮੋਦ ਕੁਮਾਰ ਰਾਜਾ, ਬਲਵਿੰਦਰ ਸਿੰਘ ਬਿੰਦਰ, ਰਾਮਲੀਲਾ ਕਲੱਬ ਦੇ ਵਾਇਸ ਪ੍ਰਧਾਨ ਅਮਨ ਸ਼ਰਮਾ, ਕਾਂਗਰਸ ਕਮੇਟੀ ਦੇ ਜ਼ਿਲਾ ਜਨਰਲ ਸਕੱਤਰ ਬਿਹਾਰੀ ਲਾਲ, ਕਾਮਰੇਡ ਪ੍ਰੇਮ ਸਿੰਘ, ਹਰਮਨ ਪ੍ਰੀਤ ਸਿੰਘ, ਸਰਬਜੀਤ ਸਿੰਘ ਘਈ, ਅਮਨਪ੍ਰੀਤ ਸਿੰਘ, ਸ਼ਾਮ ਲਾਲ ਰਾਣਾ, ਹਰਪਾਲ ਸਿੰਘ, ਦਿਲਬਾਗ ਸਿੰਘ,  ਸ਼ਰਨਪ੍ਰੀਤ ਸਿੰਘ, ਚਾਚਾ ਹਰੀ ਕ੍ਰਿਸ਼ਨ, ਰਜਵੰਤ ਸਿੰਘ, ਦੀਪਕ ਅਗਨੀਹੋਤਰੀ, ਮਨਜੀਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਲੋਕ ਹਾਜ਼ਰ ਸਨ।


Related News