ਪੇਅ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਸਿਫ਼ਾਰਿਸ਼ਾਂ ਮੁਲਾਜ਼ਮ ਵਿਰੋਧੀ

07/17/2021 5:28:42 PM

ਪਠਾਨਕੋਟ (ਆਦਿਤਿਆ ਰਾਜਨ)- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਾਰਜਕਾਰਣੀ ਦੀ ਵਿਸੇਸ਼ ਮੀਟਿੰਗ ਸੂਬਾ ਪਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਪਹੁੰਚੇ ਸੂਬਾ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਜਨਰਲ ਸਕੱਤਰ ਜਸਵਿੰਦਰ ਬੜੀ ਨੇ ਪੰਜਾਬ ਦੇ ਪੇਅ ਕਮਿਸ਼ਨ ਵੱਲੋਂ ਮੁਲਾਜ਼ਮ ਵਰਗ ਲਈ ਕੀਤੀਆਂ ਸਿਫ਼ਾਰਸ਼ਾਂ ਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੱਤਾ। 

ਇਹ ਵੀ ਪੜ੍ਹੋ: 21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਵਿੱਤੀ ਲਾਭ ਦੇਣ ਦੀ ਬਜਾਏ ਬੇਹੱਦ ਮਾਮੂਲੀ ਰਿਆਇਤਾਂ ਦੇ ਕੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਘਟਾਉਣ ਜਾ ਰਹੀ ਹੈ। ਮੁਲਾਜ਼ਮਾਂ ਨੂੰ ਮਿਲਦੇ ਪੇਂਡੂ ਭੱਤੇ ਅਤੇ ਹਾਊਸ ਰੈਂਟ ਵਰਗੇ ਭੱਤਿਆਂ ਦੀ ਕਟੌਤੀ ਘੋਰ ਮੁਲਾਜ਼ਮ ਵਿਰੋਧੀ ਹੈ। ਜਿਸ ਨੂੰ ਪੰਜਾਬ ਦੇ ਮੁਲਾਜ਼ਮ ਕਦੇ ਪ੍ਰਵਾਨ ਨਹੀਂ ਕਰਨਗੇ। 

ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ’ਚ ਡੁੱਬਣ ਨਾਲ ਹੋਈ ਮੌਤ

ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਸਰਕਾਰ ਵੱਲੋਂ ਤਨਖ਼ਾਹ ਦੇ ਵਾਧੇ ਸਬੰਧੀ ਮੰਗੀ ਆਪਸ਼ਨ ਭਰ ਕੇ ਨਹੀਂ ਦੇਣਗੇ। ਉਹ ਇਸ ਆਪਸ਼ਨਲ ਵਾਧੇ ਨੂੰ ਤਿੰਨ ਪਰਸੈਂਟ ਦੇ ਗੁਣਾਂਕ ਨਾਲ ਵਧਾਉਣ ਦੀ ਮੰਗ ਕਰਦੇ ਹਨ ਅਤੇ ਮਹਿੰਗਾਈ ਭੱਤਿਆਂ ਕਿਸਤਾਂ ਬਾਰੇ ਸਰਕਾਰ ਵੱਲੋਂ ਧਾਰੀ ਸਾਜਿਸ਼ਧਾਰੀ ਚੁੱਪ ਦੇ ਖ਼ਿਲਾਫ਼ ਸਾਂਝੇ ਮੁਲਾਜ਼ਮ ਮੰਚ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਦਿੱਤੇ ਹਰ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸ ਮੌਕੇ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ, ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ, ਸਤਨਾਮ ਸਿੰਘ ਫਤਹਿਗੜ ਸਾਹਿਬ, ਜਗਸੀਰ ਸਿੰਘ ਖਿਆਲਾ, ਗੁਰਪਰੀਤ ਸਿੰਘ ਸੰਗਰੂਰ, ਜਰਨੈਲ ਸਿੰਘ ਸੰਘਾ, ਮਨਮਹੇਸ਼ ਸਰਮਾ, ਅਜਾਇਬ ਸਿੰਘ ਨਵਾਂਸ਼ਹਿਰ, ਜਸਪ੍ਰੀਤ ਮੋਗਾ, ਸੁਰਜੀਤ ਸਿੰਘ ਲੋਧੀਵਾਲ,ਸੰਦੀਪ ਚੌਧਰੀ,ਰਾਜ ਕੁਮਾਰ ਫਿਰੋਜ਼ਪੁਰ ਆਦਿ ਆਗੂ ਸ਼ਾਮਲ ਸਨ। 

ਇਹ ਵੀ ਪੜ੍ਹੋ:  ਹੁਸ਼ਿਆਰਪੁਰ 'ਚ ਵੱਡੀ ਵਾਰਦਾਤ: ਛੁੱਟੀ 'ਤੇ ਆਏ ਫ਼ੌਜੀ ਨੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News