ਪੰਜਾਬ ਪੁਲਸ ਤੇ ਫੌਜ ਦੀ ਆ ਰਹੀ ਭਰਤੀ ਰੈਲੀ ਦੀ ਲਿਖਤੀ ਪੇਪਰ ਤੇ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਸ਼ੁਰੂ

05/26/2022 8:22:00 PM

ਪੱਟੀ (ਸੋਢੀ) - ਸੀ-ਪਾਈਟ ਕੈਂਪ, ਪੱਟੀ (ਤਰਨ-ਤਾਰਨ ) ਵਿਚ ਪੰਜਾਬ ਪੁਲਸ ਅਤੇ ਫੌਜ ਦੀ ਆ ਰਹੀ ਭਰਤੀ ਲਈ ਯੁਵਕਾਂ ਨੂੰ ਲਿਖਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਪੱਟੀ ਕੈਂਪ ਦੇ ਇੰਚਾਰਜ ਨਿਰਵੈਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪੱਟੀ ਵਲੋਂ ਜ਼ਿਲ੍ਹਾ ਤਰਨਤਾਰਨ ਦੇ ਪੰਜਾਬ ਪੁਲਸ ਅਤੇ ਫੌਜ ਵਿਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਲਿਖਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ। ਕੈਂਪ ਵਿਚ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਹੈ। 

ਕੈਂਪ ਵਿਚ ਟ੍ਰੇਨਿੰਗ ਲੈਣ ਲਈ ਸਕਰੀਨਿੰਗ ਮਿਤੀ 30 ਅਤੇ 31 ਮਈ 2022 ਨੂੰ ਸਵੇਰੇ 09:00 ਵਜੇ ਤੋਂ 11:00 ਵਜੇ ਤੱਕ ਕੀਤੀ ਜਾਵੇਗੀ। ਕੈਂਪ ਵਿਚ ਪੰਜਾਬ ਪੁਲਸ ਅਤੇ ਫੌਜ ਦੀ ਭਰਤੀ ਲਈ ਟ੍ਰੇਨਿੰਗ ਮਿਤੀ 01 ਜੂਨ 2022 ਤੋਂ ਸ਼ੁਰੂ ਕੀਤੀ ਜਾਵੇਗੀ। ਕੈਂਪ ਵਿਚ ਦਾਖਲੇ ਸਮੇਂ ਰਿਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਦਸਵੀਂ ਅਤੇ 10+2 ਪਾਸ ਸਰਟੀਫਿਕੇਟ, ਆਧਾਰ ਕਾਰਡ ਅਤੇ ਬੈਂਕ ਦੇ ਖਾਤੇ ਦੀ ਇਕ-ਇਕ ਫੋਟੋ ਸਟੇਟ ਕਾਪੀ, ਦੋ ਪਾਸਪੋਰਟ ਸਾਈਜ਼ ਦੀ ਫੋਟੋ ਨਾਲ ਲੈ ਕੇ ਆਓ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 80543-62934 ਤੇ 94647-56808 ’ਤੇ ਸਪੰਰਕ ਕਰ ਸਕਦੇ ਹਨ।

rajwinder kaur

This news is Content Editor rajwinder kaur