ਪੰਜਾਬ ਦੇ ਮੈਡੀਕਲ ਕਾਲਜਾਂ ''ਚ ਨਹੀਂ ਰਹੇਗੀ ਡਾਕਟਰਾਂ ਦੀ ਘਾਟ

11/25/2018 1:54:34 AM

ਅੰਮ੍ਰਿਤਸਰ,(ਦਲਜੀਤ)— ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਹੁਣ ਡਾਕਟਰਾਂ ਦੀ ਘਾਟ ਨਹੀਂ ਰਹੇਗੀ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਕਾਲਜਾਂ 'ਚ ਖਾਲੀ ਪਈਆਂ 62 ਸੀਨੀਅਰ ਰੈਜੀਡੈਂਟ ਡਾਕਟਰਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਦੇ ਫੈਸਲੇ ਨਾਲ ਚਾਹਵਾਨ ਸਬੰਧਤ ਡਾਕਟਰਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ 'ਚ ਸੀਨੀਅਰ ਰੈਜੀਡੈਂਟਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ। ਭਾਵੇਂ ਵਿਭਾਗ ਵੱਲੋਂ ਇਹ ਅਸਾਮੀਆਂ ਸਾਲ 'ਚ ਦੋ ਵਾਰ ਭਰੀਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਉਕਤ ਅਹੁਦੇ ਖਾਲੀ ਪਏ ਹੋਏ ਸਨ। ਸੀਨੀਅਰ ਰੈਜੀਡੈਂਟ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਕਾਲਜ ਅਧੀਨ ਚੱਲਣ ਵਾਲੇ ਸਰਕਾਰੀ ਹਸਪਤਾਲਾਂ 'ਚ ਜਿਥੇ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਸਨ, ਉਥੇ ਹੀ ਐੱਮ. ਬੀ. ਬੀ. ਐੱਸ. ਕਰ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਨੁਕਸਾਨ ਪਹੁੰਚ ਰਿਹਾ ਸੀ। ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਤਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਨੂੰ ਫੈਕਲਟੀ (ਟੀਚਿੰਗ) ਦੀ ਘਾਟ ਹੋਣ ਕਾਰਨ ਕਈ ਵਾਰ ਨੋਟਿਸ ਵੀ ਦਿੱਤੇ ਜਾ ਚੁੱਕੇ ਹਨ। ਪਿਛਲੇ ਕਈ ਸਾਲਾਂ ਤੋਂ ਉਕਤ ਕਾਲਜ ਦੀਆਂ 150 ਤੋਂ 200 ਐੱਮ. ਬੀ. ਬੀ. ਐੱਸ. ਦੀਆਂ ਸੀਟਾਂ ਅਜੇ ਤੱਕ ਫੈਕਲਟੀ ਪੂਰੀ ਨਾ ਹੋਣ ਕਾਰਨ ਕੱਚੇ ਤੌਰ 'ਤੇ ਹੀ ਉਕਤ ਸੀਟਾਂ 'ਚ ਵਾਧਾ ਕੀਤਾ ਗਿਆ ਹੈ। ਵਿਭਾਗ ਵੱਲੋਂ 62 ਸੀਨੀਅਰ ਰੈਜੀਡੈਂਟ ਚੁਣੇ ਗਏ ਡਾਕਟਰਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।

ਸੀਨੀਅਰ ਰੈਜੀਡੈਂਟ ਕਰਨ ਉਪਰੰਤ ਨੌਕਰੀ ਨਹੀਂ ਛੱਡ ਸਕਦੇ ਡਾਕਟਰ
ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਡਾਕਟਰਾਂ ਨੂੰ ਸਰਕਾਰੀ ਮੈਡੀਕਲ ਕਾਲਜਾਂ 'ਚ ਸੀਨੀਅਰ ਰੈਜੀਡੈਂਟੀ ਕਰਵਾਈ ਜਾਵੇਗੀ, ਉਹ 5 ਸਾਲ ਘੱਟੋਂ-ਘੱਟ ਨੌਕਰੀ ਨਹੀਂ ਛੱਡ ਸਕਣਗੇ, ਜੋ ਡਾਕਟਰ ਸੀ. ਆਰ. ਸ਼ਿਪ. ਕਰਨ ਤੋਂ ਬਾਅਦ ਨੌਕਰੀ ਛੱਡ ਦੇਵੇਗਾ, ਉਸ ਨੂੰ ਲੱਖਾਂ ਰੁਪਏ ਬਤੌਰ ਜੁਰਮਾਨਾ ਦੇਣਾ ਪਵੇਗਾ।

210 ਸਹਾਇਕ ਪ੍ਰੋਫੈਸਰਾਂ ਦੇ ਅਹੁਦੇ ਭਰਨ ਨੂੰ ਵੀ ਮਿਲ ਚੁੱਕੀ ਹੈ ਹਰੀ ਝੰਡੀ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਖਾਲੀ ਪਏ ਮੈਡੀਕਲ ਕਾਲਜਾਂ ਦੇ 210 ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਭਰਨ ਦੇ ਮਾਮਲੇ ਨੂੰ ਵੀ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਵਿਭਾਗ ਵੱਲੋਂ ਸਹਾਇਕ ਪ੍ਰੋਫੈਸਰਾਂ ਦੇ ਅਹੁਦੇ ਭਰਨ ਤੋਂ ਬਾਅਦ ਸੀਨੀਅਰ ਰੈਜੀਡੈਂਟ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰਨ ਨਾਲ ਸਰਕਾਰੀ ਮੈਡੀਕਲ ਕਾਲਜਾਂ 'ਚ ਡਾਕਟਰਾਂ ਦੀ ਘਾਟ ਕਾਫੀ ਹੱਦ ਤੱਕ ਪੂਰੀ ਹੋ ਜਾਵੇਗੀ।

ਪਟਿਆਲਾ ਅਤੇ ਅੰਮ੍ਰਿਤਸਰ ਕਾਲਜਾਂ 'ਚ ਇਹ ਡਾਕਟਰ ਬਣਨਗੇ ਸੀਨੀਅਰ ਰੈਜੀਡੈਂਟ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਡਾ. ਰਿਤਿਕਾ ਸ਼ਰਮਾ, ਡਾ. ਸੋਭਲ, ਡਾ. ਕਿਰਤੀ ਰਿਸ਼ੀ, ਡਾ. ਨੇਹਾ ਗਰਗ, ਡਾ. ਕੋਮਲਦੀਪ ਕੌਰ, ਡਾ. ਬਲਜੀਤ ਸਿੰਘ ਵਿਰਕ, ਡਾ. ਸੌਰਵ ਸਚਦੇਵਾ, ਡਾ. ਪ੍ਰਿਯੰਕਾ, ਡਾ. ਗਗਨੀਸ਼ ਕੌਰ, ਡਾ. ਮਨਦੀਪ ਕੌਰ, ਡਾ. ਗੁਰਵਿੰਦਰ ਸਿੰਘ ਕੱਕੜ, ਡਾ. ਮਨਪ੍ਰੀਤ ਕਪੂਰ, ਡਾ. ਅਰਸ਼ਦੀਪ, ਡਾ. ਰਚਿਤ, ਡਾ. ਰੁਪਿੰਦਰ, ਡਾ. ਸਾਹਿਲ, ਡਾ. ਕਿਰਤੀ, ਡਾ. ਕੰਵਲਜੀਤ ਸਿੰਘ, ਡਾ. ਮਹੇਸ਼ ਗੋਇਲ, ਡਾ. ਮੋਹਿਤ ਗੋਇਲ, ਡਾ. ਅੰਕਿਤ ਰਾਏ, ਡਾ. ਰੁਚੀ, ਡਾ. ਨਵਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਸ਼ੈਲੀ, ਡਾ. ਨਿਖਿਲ, ਡਾ. ਸੰਧਿਆ, ਡਾ. ਗੁਰਵਿੰਦਰ ਕੌਰ, ਡਾ. ਸਾਕਸ਼ੀ ਗਰਗ, ਡਾ. ਸਰਬਜੀਤ ਕੌਰ, ਡਾ. ਅਚਲਾ ਰਾਣੀ, ਡਾ. ਸ਼ਫੀ, ਡਾ. ਸੁਖਪ੍ਰੀਤ ਕੌਰ, ਡਾ. ਸ਼ਰੂਤੀ, ਡਾ. ਰਮਨਪ੍ਰੀਤ ਕੌਰ, ਡਾ. ਸੀਨਮ ਗੋਇਲ, ਡਾ. ਅਮਨਦੀਪ ਗਿੱਲ, ਡਾ. ਦੀਪਕ, ਡਾ. ਪਾਰਸ, ਡਾ. ਨਿਤਿਨ, ਡਾ. ਸੋਫੀਆ, ਡਾ. ਸ਼ੀਖ਼ਾ, ਡਾ. ਸ਼ਿਵਾਨੀ, ਡਾ. ਅੰਕਸ਼ਾ, ਡਾ. ਸੰਦੀਪ, ਡਾ. ਤਿਵਾੜੀ, ਡਾ. ਵਿਜੇ, ਡਾ. ਦਿਨਕਰ, ਡਾ. ਜਸਪਿੰਦਰ ਕੌਰ, ਡਾ. ਅਦਿਤਿਆ, ਡਾ. ਸਾਹਿਲ, ਡਾ. ਜਤਿਨ, ਡਾ. ਬਰਿੰਦਰ ਸਿੰਘ, ਡਾ. ਜਾਇਤੀ, ਡਾ. ਗਿਤਿਕਾ, ਡਾ. ਤੇਜਸਵਨੀ, ਡਾ. ਰੀਧੁਮ ਆਦਿ ਦੀ ਚੋਣ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਚ ਸੀਨੀਅਰ ਰੈਜੀਡੈਂਟ ਲਈ ਕੀਤੀ ਹੈ।