ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ 16 ਹਜ਼ਾਰ 986 ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਕੀਤੇ ਕਰਜ਼ੇ ਮੁਆਫ਼

10/08/2021 1:38:32 PM

ਗੁਰਦਾਸਪੁਰ (ਸਰਬਜੀਤ) - ਪੰਜਾਬ ਸਰਕਾਰ ਵੱਲੋਂ ਢਾਈ ਏਕੜ ਤੋਂ ਘੱਟ ਛੋਟੇ ਕਿਸਾਨਾਂ ਦਾ ਸਹਿਕਾਰਤਾ ਵਿਭਾਗ ਵੱਲੋਂ ਦਿੱਤਾ ਗਿਆ ਕਰਜ਼ਾ ਹੁਣ ਮੁਕਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਪੱਧਰ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਨੌਸ਼ਹਿਰਾ ਮੱਝਾ ਸਿੰਘ ’ਚ 402, ਡੇਰਾ ਬਾਬਾ ਨਾਨਕ 1167, ਬਟਾਲਾ 554, ਧਾਰੀਵਾਲ 178, ਦੀਨਾਨਗਰ 217, ਫਤਿਹਗੜ ਚੂੜੀਆ 439, ਗੁਰਦਾਸਪੁਰ 854, ਕਾਹਨੂੰਵਾਨ 336, ਕਲਾਨੌਰ 520, ਕਾਦੀਆਂ 460, ਸ੍ਰੀਹਰਗੋਬਿੰਦਪੁਰ 404 ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।  

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਇਸ ਦੇ ਨਾਲ ਹੀ ਦਰਮਿਆਨੇ ਕਿਸਾਨ (ਮਾਰਜਨਲ) ਉਨ੍ਹਾਂ ਦਾ ਕਰਜ਼ਾ ਵੀ ਮੁਆਫ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਟਾਲਾ 911, ਡੇਰਾ ਬਾਬਾ ਨਾਨਕ 2600, ਧਾਰੀਵਾਲ 353, ਦੀਨਾਨਗਰ 497, ਫਤਿਹਗੜ ਚੂੜੀਆ 664, ਗੁਰਦਾਸਪੁਰ 1772, ਕਲਾਨੌਰ 1033, ਨੌਸ਼ਹਿਰਾ ਮੱਝਾ ਸਿੰਘ 807, ਕਾਦੀਆਂ 722, ਸ੍ਰੀਹਰਿਗੋਬਿੰਦਪੁਰ 750 ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ


rajwinder kaur

Content Editor

Related News