ਪੰਜਾਬ ਬੰਦ ਦੀ ਕਾਲ ਦਾ ਗੁਰਦਾਸਪੁਰ ''ਚ ਕੋਈ ਅਸਰ ਨਹੀਂ , ਪੁਲਸ ਨੇ ਕੱਢਿਆ ਫਲੈਗ ਮਾਰਚ

08/31/2020 6:03:56 PM

ਗੁਰਦਾਸਪੁਰ(ਵਿਨੋਦ) - ਸਿੱਖ ਫਾਰ ਜਸਟਿਸ ਸੰਗਠਨ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਦਾ ਗੁਰਦਾਸਪੁਰ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਕੋਈ ਅਸਰ ਨਹੀਂ ਦੇਖਣ ਨੂੰ ਮਿਲਿਆ ਅਤੇ ਸਾਰਾ ਕੰਮ ਕਾਜ ਆਮ ਦਿਨਾਂ ਦੀ ਵਾਂਗ ਹੀ ਚੱਲਿਆ। ਸਾਰੇ ਰੂਟਾਂ 'ਤੇ ਬੱਸ ਸੇਵਾਂ ਵੀ ਆਮ ਦਿਨਾਂ ਵਾਂਗ ਹੀ ਚਲਦੀ ਰਹੀ। ਇਸ ਸਭ ਦੇ ਬਾਵਜੂਦ ਪੁਲਸ ਨੇ ਲੋਕਾਂ ਦਾ ਮਨੋਬਲ ਵਧਾਉਣ ਲਈ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਅਤੇ ਲੋਕਾਂ ਤੋਂ ਅਮਨ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਅੱਜ ਸਿੱਖ ਫਾਰ ਜਸਟਿਸ (ਐੱਸ.ਜੇ.ਐੱਫ) ਦੇ ਸੰਸਥਾਪਕ ਅਤੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਵਿਦੇਸ਼ 'ਚ ਬੈਠੇ ਗੁਰਪਤਵੰਤ ਸਿੰਘ ਪਨੂੰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲੇ ਪੁਲਸ ਕਾਮੇ ਦਿਲਦਾਰ ਸਿੰਘ ਦੀ 25 ਵੀਂ ਬਰਸੀ 'ਤੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ। ਬੇਸ਼ੱਕ ਇਸ ਕਾਲ ਦਾ ਕਈ ਸੰਗਠਨਾਂ ਨੇ ਵਿਰੋਧ ਪਹਿਲੇ ਹੀ ਕਰ ਰੱਖਿਆ ਸੀ ਅਤੇ ਨਾਲ ਹੀ ਇਸ ਕਾਲ ਦਾ ਗੁਰਦਾਸਪੁਰ ਇਲਾਕੇ 'ਚ ਇਕ ਪ੍ਰਤੀਸ਼ਤ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ। ਬਾਜਾਰ ਖੁੱਲ੍ਹੇ ਰਹੇ ਅਤੇ ਕੰਮਕਾਜ ਆਮ ਦਿਨਾਂ ਦੀ ਤਰ੍ਹਾਂ ਹੋਇਆ।

PunjabKesari

ਦੂਸਰੇ ਪਾਸੇ ਸਿਟੀ ਪੁਲਸ ਸਟੇਸ਼ਨ ਇੰਚਾਰਜ ਜਬਰਜੀਤ ਸਿੰਘ ਦੀ ਅਗਵਾਈ 'ਚ ਅੱਜ ਸ਼ਹਿਰ 'ਚ ਲੋਕਾਂ ਦਾ ਮਨੋਬਲ ਉੱਚਾ ਬਣਾਏ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ। ਜੋ ਸਥਾਨਕ ਪੁਲਸ ਲਾਇਨ ਚੌਂਕ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦਾ ਚੱਕਰ ਲੱਗਾ ਕੇ ਸਿਟੀ ਪੁਲਸ ਸਟੇਸ਼ਨ 'ਚ ਖਤਮ ਹੋਇਆ। ਪੁਲਸ ਅਧਿਕਾਰੀ ਜਬਰਜੀਤ ਸਿੰਘ ਨੇ ਕਿਹਾ ਕਿ ਗੁਰਦਾਸਪੁਰ 'ਚ ਨਾਂ ਤਾਂ ਕਿਸੇ ਨੇ ਦੁਕਾਨਾਂ ਬੰਦ ਕਰਵਾਈਆਂ ਅਤੇ ਨਾ ਹੀ ਲੋਕਾਂ ਨੇ ਬੰਦ ਕੀਤੀਆਂ।

 


Harinder Kaur

Content Editor

Related News