ਪੰਜਾਬ ਦੇ ਪਿੰਡਾਂ ’ਚ ਕਰਜ਼ਾ ਸਹੂਲਤਾਂ ਵਧਾਉਣ ਲਈ ਬੈਂਕ ਅੱਗੇ ਆਉਣ : ਕੇਂਦਰੀ ਰਾਜ ਮੰਤਰੀ

05/27/2022 10:49:52 AM

ਅੰਮ੍ਰਿਤਸਰ (ਕਮਲ) - ਪੰਜਾਬ ਰਾਜ ਦੇ ਸਮੁੱਚੇ ਬੈਂਕਾਂ ਦੀ 160ਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਕੇਂਦਰੀ ਰਾਜ ਮੰਤਰੀ (ਵਿੱਤ) ਡਾ. ਭਗਵਤ ਕਰਦ ਨੇ ਪੰਜਾਬ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਕਈ ਰਾਜਾਂ ਤੋਂ ਬਿਹਤਰ ਹੈ ਪਰ ਇਸ ਵਿਚ ਅਜੇ ਕਈ ਖੇਤਰ ਸੁਧਾਰ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ, ਇਸ ਲਈ ਬੈਂਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿਚ ਕਰਜ਼ਾ ਸਹੂਲਤਾਂ ਵਿਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਅੰਮ੍ਰਿਤਸਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਬੈਂਕਾਂ ਵੱਲੋਂ ਆਪਣੇ ਮਿੱਥੇ ਟੀਚੇ ਅਨੁਸਾਰ ਕਰਜ਼ਾ ਦੇਣ ਉੱਤੇ ਵਧਾਈ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਕਰਦ ਨੇ ਕਿਹਾ ਕਿ ਬੈਂਕ ਸਹੀ ਅਰਥਾਂ ਵਿਚ ਲੋਕਾਂ ਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਆਸ਼ੇ ਦੀ ਪੂਰਤੀ ਲਈ ਹੀ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਡਾ. ਭਗਵਤ ਕਰਦ ਦਾ ਸਵਾਗਤ ਕਰਦੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਗਰੁੱਪਾਂ ਨੂੰ ਕਰਜ਼ਾ ਦੇ ਕੇ ਬੈਂਕ ਇਸ ਵਿਚ ਯੋਗਦਾਨ ਪਾ ਸਕਦੇ ਹਨ, ਜਿਸ ਨਾਲ ਕਿਸਾਨ ਦੇ ਖੇਤੀ ਖ਼ਰਚੇ ਘੱਟ ਹੋਣਗੇ ਅਤੇ ਮੁਨਾਫਾ ਵਧੇਗਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਵਧੀਕ ਮੁੱਖ ਸਕੱਤਰ ਵਿੱਤ ਕੇ. ਪੀ. ਸਿਨ੍ਹਾ ਨੇ ਪੰਜਾਬ ਦੇ ਖੇਤੀ ਉਤਪਾਦ ਨੂੰ ਭੰਡਾਰ ਕਰਨ ਵਾਸਤੇ ਕੇਂਦਰ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਚੇਅਰਮੈਨ ਬੈਂਕਰ ਕਮੇਟੀ ਸਵਰੂਪ ਕੁਮਾਰ ਸਾਹਾ, ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ ਐੱਮ. ਕੇ. ਮੱਲ, ਯੂ. ਆਈ. ਡੀ. ਆਈ. ਦੇ ਡਿਪਟੀ ਡਾਇਰੈਕਟਰ ਮੈਡਮ ਭਾਵਨਾ ਗਰਗ, ਸੈਕਟਰੀ ਵਿੱਤ ਗਰਿਮਾ ਸਿੰਘ, ਜਨਰਲ ਮੈਨੇਜਰ ਨਾਬਾਰਡ ਰਘੂਨਾਥ ਬੀ. ਸ੍ਰੀ ਸਮੰਥਾ ਮੋਹੰਤੀ ਕਨਵੀਨਰ ਬੈਂਕਰ ਕਮੇਟੀ, ਐੱਮ. ਡੀ. ਸਹਿਕਾਰੀ ਬੈਂਕ ਭਾਸਕਰ ਕਟਾਰੀਆ, ਲੀਡ ਬੈਂਕ ਮੈਨੇਜਰ ਪ੍ਰੀਤਮ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
 


rajwinder kaur

Content Editor

Related News