PSGPC ਵੱਲੋਂ ਉਚਿਤ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਹੋਈ ਪਰੇਸ਼ਾਨੀ ਦੇ ਚੱਲਦੇ ਭਾਰਤੀ ਸ਼ਰਧਾਲੂਆਂ ਨੇ ਕੀਤੀ ਸ਼ਿਕਾਇਤ

04/20/2022 12:16:59 PM

ਅੰਮ੍ਰਿਤਸਰ: ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸ਼ਰਧਾਲੂਆਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਵੱਲੋਂ ਉਚਿਤ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਹੋਈ ਪਰੇਸ਼ਾਨੀ ਦੇ ਸਬੰਧ ’ਚ ਸ਼ਿਕਾਇਤ ਕੀਤੀ ਹੈ। ਦਿੱਲੀ ਤੋਂ ਆਏ ਪਾਕਿ ਗਏ ਇਕ ਸ਼ਰਧਾਲੂ  ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਪੀ.ਐੱਸ.ਜੀ.ਪੀ.ਸੀ. ਨੇ ਭਾਰਤੀ ਯਾਤਰੀਆਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ। ਵੀਜ਼ਾ ਜਾਰੀ ਕਰਨ ਤੋਂ ਬਾਅਦ, PSGPC ਭਾਰਤ ਜਾਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਉਸ ਦੇ ਹਿਸਾਬ ਨਾਲ ਸ਼ਰਧਾਲੂਆਂ ਲਈ ਖ਼ਾਸ ਪ੍ਰਬੰਧ ਕਰਨੇ ਚਾਹੀਦੇ ਹਨ।

ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ

ਸ਼ਰਧਾਲੂ ਨੇ ਕਿਹਾ ਕਿ ਇਸ ਵਾਰ PSGPC ਨੇ ਉਨ੍ਹਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਅਤੇ PSGPC ਵੱਲੋਂ ਉਨ੍ਹਾਂ ਦੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ। ਸ਼ਰਧਾਲੂ ਨੇ ਕਿਹਾ ਕਿ ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਗਏ ਸ਼ਰਧਾਲੂਆਂ ਲਈ ਕਮਰਿਆਂ ਦੀ ਬੁਕਿੰਗ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਸੀ। ਉਨ੍ਹਾਂ ਨੂੰ ਕਮਰਿਆਂ ਦੀ ਕਿਸਮ ਅਤੇ ਹੋਰ ਵੇਰਵਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ 9 ਸ਼ਰਧਾਲੂਆਂ ਲਈ ਇਕ ਕਮਰਾ ਅਲਾਟ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੇ ਕਮਰਾ ਦੇਖਿਆ ਤਾਂ ਉਸ ’ਚ ਸਿਰਫ਼ 3 ਵਿਅਕਤੀ ਹੀ ਬੈਠ ਸਕਦੇ ਸਨ, ਜਿਸ ਕਰਕੇ ਬਾਕੀਆਂ ਨੂੰ ਕਮਰੇ ਦੇ ਬਾਹਰ ਹੀ ਸੌਣਾ ਪਿਆ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਇੱਕ ਹੋਰ ਭਾਰਤੀ ਸ਼ਰਧਾਲੂ, ਜੋ ਆਪਣਾ ਨਾਮ ਦੱਸਣ ਲਈ ਤਿਆਰ ਨਹੀਂ ਸੀ, ਨੇ ਕਿਹਾ ਕਿ ਉਹ ਪਹਿਲਾਂ ਵੀ ਪਾਕਿਸਤਾਨ ਦੀ ਯਾਤਰਾ 'ਤੇ ਗਿਆ ਹੋਇਆ ਹੈ। ਉਹ ਇਸ ਵਾਰ ਪੀ.ਐੱਸ.ਜੀ.ਪੀ.ਸੀ. ਦੁਆਰਾ ਉਨ੍ਹਾਂ ਨਾਲ ਕੀਤੇ ਗਏ ਸਲੂਕ ਤੋਂ ਅਪਮਾਨਿਤ ਮਹਿਸੂਸ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਗਏ ਸਨ, ਜਿਨ੍ਹਾਂ ਨੇ 21 ਅਪ੍ਰੈਲ ਨੂੰ ਵਾਪਸ ਭਾਰਤ ਪਾਉਣਾ ਸੀ। ਪਾਕਿ ਪੁੱਜੇ ਸ਼ਰਧਾਲੂਆਂ ਦੀ ਅਗਵਾਈ ਕਰਨ ਲਈ ਪੀ.ਐੱਸ.ਜੀ.ਪੀ.ਸੀ. ਦਾ ਕੋਈ ਅਧਿਕਾਰੀ ਨਹੀਂ ਸੀ। ਉਥੋਂ ਦਾ ਦਫ਼ਤਰ ਵੀ ਬੰਦ ਸੀ, ਜਿਸ ਕਰਕੇ ਕੋਈ ਸ਼ਰਧਾਲੂ ਸ਼ਿਕਾਇਤ ਨਹੀਂ ਕਰ ਸਕਿਆ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ


rajwinder kaur

Content Editor

Related News