ਪ੍ਰਾਈਵੇਟ ਐਫੀਲੀਏਟਿਡ ਸਕੂਲਾਂ ਤੇ ਬੱਸ ਓਪਰੇਟਰਾਂ ਦੇ ਮਸਲੇ ਜਲਦ ਹੱਲ ਕਰਵਾਏ ਜਾਣਗੇ-ਮਰਵਾਹ

08/08/2020 2:28:32 PM

ਅੰਮ੍ਰਿਤਸਰ (ਅਨਜਾਣ): ਪ੍ਰਾਈਵੇਟ ਐਫੀਲੀਏਟਿਡ ਸਕੂਲਾਂ ਤੇ ਬੱਸ ਅਪਰੇਟਰਾਂ ਦੇ ਮਸਲੇ ਜਲਦ ਹੱਲ ਕਰਵਾਏ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਪਾਰ ਤੇ ਇੰਡਸਟਰੀ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਰਵਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਰ ਵਰਗ ਪ੍ਰੇਸ਼ਾਨ ਹੈ ਉੱਥੇ ਹੀ ਪ੍ਰਾਈਵੇਟ ਐਫੀਲੀਏਟਿਡ ਤੇ ਆਈਸੋਲੇਸ਼ਨ ਸਕੂਲ ਮਾਲਕ ਅਤੇ ਸਕੂਲ ਬੱਸ ਚਾਲਕਾਂ ਦੀ ਸਰਕਾਰ ਬਾਂਹ ਨਹੀਂ ਫੜ੍ਹ• ਰਹੀ। ਇਸੇ ਸਬੰਧੀ ਉਹ ਆਪਣੀਆਂ ਪ੍ਰੇਸ਼ਾਨੀਆਂ ਲੈ ਕੇ ਮਰਵਾਹ ਨੂੰ ਮਿਲੇ। ਮਰਵਾਹ ਨੇ ਦੱਸਿਆ ਕਿ ਪੰਜਾਬ 'ਚ ਤਕਰੀਬਨ 5420 ਆਈਸੋਲੇਸ਼ਨ ਅਤੇ 7500 ਗੈਰ ਐਫੀਲੀਏਟਿਡ ਸਕੂਲ ਹਨ ਅਤੇ 100000 ਦੇ ਕਰੀਬ ਸਕੂਲ ਬੱਸਾਂ ਹਨ। ਜਿਨ੍ਹਾਂ ਦੀ ਸਰਕਾਰ ਨੇ ਇਸ ਮਹਾਮਾਰੀ ਦੌਰਾਨ ਬਾਤ ਨਹੀਂ ਪੁੱਛੀ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੂਰਦਰਸ਼ਨ 'ਤੇ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਇਸ ਵਾਸਤੇ ਸਰਕਾਰ ਨੇ ਪ੍ਰਾਈਵੇਟ ਸਕੂਲ ਮਾਲਕਾਂ ਨੂੰ 600 ਰੁਪਏ ਪਰ ਬੱਚੇ ਦੀ ਰਾਸ਼ੀ ਅਦਾ ਕਰਨ ਲਈ ਕਿਹਾ ਹੈ। ਪਰ ਕਿਉਂਕਿ ਬਿਲਡਿੰਗ ਬੰਦ ਹੋਣ ਕਾਰਨ ਸਕੂਲ ਮਾਲਿਕ ਫੀਸ ਨਹੀਂ ਲੈ ਰਹੇ ਤੇ ਨਾ ਹੀ ਉਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਹੈ। ਇਸ ਗੱਲ ਦਾ ਵਿਰੋਧ ਕਰਦਿਆਂ ਮਰਵਾਹ ਨੇ ਕਿਹਾ ਕਿ ਸਰਕਾਰ ਇਸ ਮਹਾਮਾਰੀ ਦੌਰਾਨ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਰਥਿਕ ਤੌਰ ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਕੂਲ ਐਸੋਸੀਏਸ਼ਨ ਦੀ ਮੀਟਿੰਗ ਸੁਖਬੀਰ ਸਿੰਘ ਬਾਦਲ ਨਾਲ ਕਰਵਾਈ ਜਾਵੇਗੀ ਤੇ ਇਨ੍ਹਾਂ ਦੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਹਾਮਾਰੀ ਦੌਰਾਨ ਨਾ ਹੀ ਸਕੂਲਾਂ ਦੇ ਬਿਜਲੀ ਪਾਣੀ ਦੇ ਬਿੱਲ ਮੁਆਫ਼ ਕੀਤੇ ਤੇ ਨਾ ਹੀ ਕੋਈ ਹੋਰ ਰਾਹਤ ਦਿੱਤੀ।

ਇਹ ਵੀ ਪੜ੍ਹੋ: ਪ੍ਰੇਮੀ ਨੂੰ ਰਾਸ ਨਾ ਆਇਆ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ, ਕਰ ਦਿੱਤਾ ਇਹ ਕਾਂਡ

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਲਈ ਰੀਨਿਊ ਦੀ ਫੀਸ ਮੁਆਫ਼ ਕੀਤੀ ਜਾਵੇ ਅਤੇ ਸਪੈਸ਼ਲ ਪੈਕੇਜ ਦਿੱਤੇ ਜਾਣ। ਉਨ੍ਹਾਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਐਫੀਲੀਏਟਿਡ ਸਕੂਲਾਂ ਲਈ ਸਪੈਸ਼ਲ ਰਾਹਤ ਪਾਲਿਸੀ ਦਾ ਗਠਿਨ ਕੀਤਾ ਜਾਏਗਾ ਤਾਂ ਜੋ ਸਰਕਾਰ ਵਲੋਂ ਅਣਦੇਖਿਆਂ ਕੀਤੇ ਗਏ ਪ੍ਰਾਈਵੇਟ ਸਕੂਲਾਂ ਨੂੰ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਇਸ ਬਾਰੇ ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੂੰ ਵੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਹਰਪਾਲ ਸਿੰਘ ਯੂ ਕੇ (ਲੀਗਲ ਐਡਵਾਈਜ਼ਰ ਰਾਸਾ) ਨੂੰ ਸ਼੍ਰੋਮਣੀ ਅਕਾਲੀ ਦਲ ਬੱਸ ਓਪਰੇਟਰਾਂ ਦਾ ਪ੍ਰਧਾਨ ਤੇ ਨਿਰਮਲ ਸਿੰਘ ਬੇਦੀ ਨੂੰ ਸ਼੍ਰੋਮਣੀ ਅਕਾਲੀ ਦਲ ਐਫੀਲੀਏਟਿਡ ਸਕੂਲ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਆਹਲੂਵਾਲੀਆ ਜਨਰਲ ਸਕੱਤਰ ਮਾਝਾ ਜੋਨ ਸਮੇਤ ਹੋਰ ਵੀ ਵਰਕਰ ਹਾਜ਼ਰ ਸਨ।


Shyna

Content Editor

Related News