ਪੈਰੋਲ ''ਤੇ ਗਿਆ ਕੈਦੀ ਹੋਇਆ ਭਗੌੜਾ, ਪਰਚਾ ਦਰਜ

12/03/2020 5:28:44 PM

ਗੁਰਦਾਸਪੁਰ (ਹਰਮਨ)— ਕੇਂਦਰੀ ਜੇਲ ਗੁਰਦਾਸਪੁਰ 'ਚੋਂ 6 ਹਫ਼ਤਿਆਂ ਦੀ ਪੈਰੋਲ 'ਤੇ ਗਏ ਕੈਦੀ ਦੇ ਭਗੌੜਾ ਹੋ ਜਾਣ ਕਾਰਨ ਥਾਣਾ ਕਲਾਨੌਰ ਦੀ ਪੁਲਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੇਜਰ ਚੰਦ ਪੁੱਤਰ ਤੀਰਥ ਰਾਮ ਵਾਸੀ ਚੌੜਾ ਖੁਰਦ ਖਿਲਾਫ 8 ਅਪ੍ਰੈਲ 2014 ਦੌਰਾਨ ਥਾਣਾ ਕਲਾਨੌਰ 'ਚ ਧਾਰਾ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਦੀ ਸੁਣਵਾਈ ਦੇ ਬਾਅਦ ਅਦਾਲਤ ਨੇ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਉਕਤ ਕੈਦੀ ਗੁਰਦਾਸਪੁਰ ਜੇਲ 'ਚ ਸਜ਼ਾ ਕੱਟ ਰਿਹਾ ਸੀ, ਜਿਸ ਨੂੰ ਇਸ ਸਾਲ 4 ਅਪ੍ਰੈਲ ਵਾਲੇ ਦਿਨ 6 ਹਫ਼ਤਿਆਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ ਅਤੇ ਕੋਰੋਨਾ ਵਾਇਰਸ ਕਾਰਨ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਉਸ ਦੀ ਪੈਰੋਲ 'ਚ ਵਾਧਾ ਕੀਤਾ ਗਿਆ ਸੀ, ਜਿਸ ਦੇ ਬਾਅਦ ਉਕਤ ਨੇ 9 ਅਗਸਤ ਨੂੰ ਜੇਲ 'ਚ ਹਾਜ਼ਰ ਹੋਣਾ ਸੀ ਪਰ ਹੁਣ ਤੱਕ ਉਕਤ ਕੈਦੀ ਵਾਪਸ ਹਾਜ਼ਰ ਨਹੀਂ ਹੋਇਆ, ਜਿਸ ਕਾਰਨ ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਕਲਾਨੌਰ ਦੀ ਪੁਲਸ ਨੇ ਉਕਤ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ


shivani attri

Content Editor

Related News