ਬਿਜਲੀ ਮੰਤਰੀ ਵਲੋਂ ਜੰਡਿਆਲਾ ਗੁਰੂ ਬੱਸ ਸਟੈਂਡ ਦੀ ਚੈਕਿੰਗ, ਗੈਰ-ਹਾਜ਼ਰ ਰੋਡਵੇਜ਼ ਦੇ ਇੰਸਪੈਕਟਰ ਨੂੰ ਕੀਤਾ ਮੁਅੱਤਲ

07/14/2022 11:12:13 AM

ਜੰਡਿਆਲਾ ਗੁਰੂ (ਸੁਰਿੰਦਰ/ਸ਼ਰਮਾ) - ਸਵੇਰ 7.30 ਵਜੇ ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਵਲੋਂ ਜੰਡਿਆਲਾ ਗੁਰੂ ਦੇ ਬੱਸ ਸਟੈਂਡ ’ਤੇ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਸੁਖਦੇਵ ਸਿੰਘ, ਸਬ ਇੰਸਪੈਕਟਰ ਦੀ ਡਿਊਟੀ ਜੰਡਿਆਲਾ ਗੁਰੂ ਬੱਸ ਸਟੈਡ ਨੂੰ ਸਵੇਰ ਵਿਖੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਨੂੰ ਰੋਕ ਕੇ, ਬੱਸਾਂ ਵਿਚ ਬਿਠਾਉਣ ਲਈ ਸਵੇਰ ਸਮਾਂ 7.00 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਈ ਗਈ ਸੀ। 

ਇਹ ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ, ਜਿਸ ’ਤੇ ਕਾਰਵਾਈ ਕਰਦੇ ਹੋਏ ਬਿਜਲੀ ਮੰਤਰੀ ਵਲੋਂ ਦਿੱਤੀਆਂ ਗਈਆਂ ਹਦਾਇਤਾਂ ’ਤੇ ਇਸ ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦਿਆਂ ਹੋਇਆ ਉਸ ਨੂੰ ਪੰਜਾਬ ਸਿਵਲ ਸਰਵਿਸਜ਼ (ਸਜ਼ਾ ਅਤੇ ਅਪੀਲ) 1970 ਦੇ ਰੂਲ 4 (1) ਅਧੀਨ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਉਸਨੂੰ ਪੰਜਾਬ ਸਿਵਲ ਸਰਵਿਸਜ਼, ਰੂਲਜ ਵਾਲੀਅਮ-ਪਾਰਟ ਦੇ ਰੂਲ 7.2 ਅਧੀਨ ਨਿਰਭਾਹ ਭੱਤਾ ਹੀ ਦਿੱਤਾ ਜਾਵੇਗਾ। ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਰਟਰ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿੱਪੂ ਹੋਵੇਗਾ ਅਤੇ ਉਹ ਬਿਨਾਂ ਸਮਰਥ ਅਧਿਕਾਰੀ ਦੀ ਪੂਰਵ ਪ੍ਰਵਾਨਗੀ ਦੇ ਹੈਡਕੁਆਰਟਰ ਨਹੀਂ ਛੱਡੇਗਾ। 

ਬਿਜਲੀ ਮੰਤਰੀ ਵਲੋਂ ਚੈਕਿੰਗ ਦੌਰਾਨ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿਵਾਇਆ ਕਿ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਇਸ ਸਟੈਂਡ ਤੋਂ ਸਵਾਰੀਆਂ ਲੈ ਕੇ ਹੀ ਜਾਣਗੀਆਂ ਅਤੇ ਸਕੂਲੀ ਬੱਚਿਆ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।


rajwinder kaur

Content Editor

Related News