ਪਾਵਰ ਕਾਮ ਦੇ ਜੇ. ਈ. ਸਮੇਤ 2 ਵਿਅਕਤੀ ਕੋਰੋਨਾ ਪਾਜ਼ੇਟਿਵ

07/16/2020 1:35:12 AM

ਤਰਨਤਾਰਨ (ਰਮਨ)-  ਜ਼ਿਲੇ ਅੰਦਰ ਬੀਤੇ ਕੱਲ ਇਕ ਪਾਵਰ ਕਾਮ ਦੇ ਜੇ. ਈ. ਸਣੇ 2 ਵਿਅਕਤੀ ਕੋਰੋਨਾ ਦੇ ਸ਼ਿਕਾਰ ਹੋਏ ਹਨ। ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰਦੇ ਹੋਏ ਡਾਕਟਰਾਂ ਦੀ ਟੀਮ ਨੇ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਾਸਟਰ ਕਾਲੋਨੀ ਦੇ ਨਿਵਾਸੀ 27 ਸਾਲਾਂ ਨੌਜਵਾਨ ਜੋ ਪਾਵਰ ਕਾਰਪੋਰੇਸ਼ਨ ਵਿਖੇ ਬਤੌਰ ਜੂਨੀਅਰ ਇੰਜੀਨੀਅਰ (ਜੇ.ਈ) ਤਾਇਨਾਤ ਹੈ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਉਕਤ ਜੇ. ਈ. ਨੇ ਫੋਨ ਤੇ ਦੱਸਿਆ ਕਿ ਉਹ ਪਿੰਡ ਗੋਹਲਵਡ਼੍ਹ ਬਿਜਲੀ ਘਰ ਵਿਖੇ ਡਿਉਟੀ ਕਰਦਾ ਹੈ ਅਤੇ ਉਸ ਨੂੰ ਸ਼ਨੀਵਾਰ ਤੋਂ ਕੁੱਝ ਖਾਂਸੀ ਆਦਿ ਦੀ ਸ਼ਿਕਾਈਤ ਸੀ ਜਿਸ ਕਾਰਨ ਉਹ ਪਿਛਲੇ ਕੁੱਝ ਦਿਨਾਂ ਤੋਂ ਡਿਉਟੀ ’ਤੇ ਨਹੀਂ ਆ ਰਿਹਾ ਸੀ। ਸਥਾਨਕ ਸਰਕਾਰੀ ਹਸਪਤਾਲ ਵਿਖੇ ਛੱਕ ਦੇ ਅਾਧਾਰ ’ਤੇ ਮੰਗਲਵਾਰ ਨੂੰ ਕਰਵਾਏ ਗਏ ਟੈਸਟ ਦੌਰਾਨ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸੇ ਤਰਾਂ ਪਿੰਡ ਮੁੱਗਲ ਚੱਕ ਪੰਨੂਆਂ ਦੇ 54 ਸਾਲਾਂ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।ਇਸ ਦੀ ਪੁੱਸ਼ਟੀ ਕਰਦੇ ਹੋਏ ਜ਼ਿਲਾ ਐਪੀਡੋਮਾਈਲੋਜ਼ਿਸਟ ਅਫਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮਰੀਜਾਂ ਦਾ ਸਿਹਤ ਵਿਭਾਗ ਵੱਲੋ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤਹਿਤ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਸਬੰਧੀ ਸੈਂਪਲ ਜਲਦ ਲਏ ਜਾਣਗੇ।


Bharat Thapa

Content Editor

Related News