ਪੁਲਸ ਚੌਂਕੀ ਚਵਿੰਡਾ ਦੇਵੀ ’ਤੇ ਹਮਲਾ ਕਰਨ ਵਾਲੇ 14 ਗ੍ਰਿਫ਼ਤਾਰ, ਮੁੱਖ ਦੋਸ਼ੀ ਅਜੇ ਵੀ ਫਰਾਰ

08/03/2022 12:26:08 PM

ਚਵਿੰਡਾ ਦੇਵੀ (ਬਲਜੀਤ) - ਬੀਤੀ ਰਾਤ ਪੁਲਸ ਥਾਣਾ ਕੱਥੂਨੰਗਲ ਅਧੀਨ ਆਉਂਦੀ ਪੁਲਸ ਚੌਂਕੀ ਚਵਿੰਡਾ ਦੇਵੀ ਦੇ ਇੰਚਾਰਜ ਐੱਸ. ਆਈ. ਰਜਿੰਦਰ ਕੁਮਾਰ ਵੱਲੋਂ ਇਕ ਨੌਜਵਾਨ ਨੂੰ ਨਸ਼ਾ ਸਮੇਤ ਕਾਬੂ ਕਰ ਕੇ ਦੋਸ਼ੀ ਅਕਾਸ਼ਦੀਪ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਨੰਬਰ 85 ਮਿਤੀ 01/08/2022 ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ’ਤੇ ਦੋਸ਼ ਲਗਾਉਂਦਿਆ ਹੋਇਆ ਪੁਲਸ ਚੌਂਕੀ ਚਵਿੰਡਾ ਦੇਵੀ ਦਾ ਘਿਰਾਓ ਕਰ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਸ ਵੱਲੋਂ ਉਨ੍ਹਾਂ ਦੇ ਨੌਜਵਾਨ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੈ। 

ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ

ਲੋਕਾਂ ਵੱਲੋਂ ਪੁਲਸ ਪਾਰਟੀ ਨਾਲ ਖਿੱਚਧੂਹ ਕਰਦੇ ਹੋਏ ਗ੍ਰਿਫ਼ਤਾਰ ਨੌਜਵਾਨ ਅਕਾਸ਼ਦੀਪ ਸਿੰਘ ਉਰਫ ਪੇੜਾ ਨੂੰ ਛੁਡਵਾ ਲਿਆ। ਪੁਲਸ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 86 ਮਿਤੀ 01/08/2022 ਜੁਰਮ 307, 379-ਬੀ (2), 224, 353, 186,332,148/149 ਅਤੇ 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਹਮਲੇ ਵਿਚ ਸ਼ਾਮਲ 14 ਦੋਸ਼ੀਆਂ ਨੂੰ ਕਾਬੂ ਕਰ ਲਿਆ। ਦੋਸ਼ੀਆਂ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਲੱਭਾ ਸਿੰਘ, ਬੰਟੀ ਉਰਫ ਟੁੰਡਾ ਪੁੱਤਰ ਬੌਬੀ, ਰਜਿੰਦਰ ਕੁਮਾਰ ਉਰਫ ਜਿੰਦੀ ਪੁੱਤਰ ਮਿੱਤਰਲਾਲ, ਕਮਲ ਕੁਮਾਰ ਪੁੱਤਰ ਮਿਤਰਪਾਲ, ਰਿੰਕੂ ਪੁੱਤਰ ਗੁਲਜ਼ਾਰ ਸਿੰਘ, ਲਵਲੀ ਉਰਫ ਲੱਭੀ ਪੁੱਤਰ ਕੋਲਾ ਵਾਸੀਆ ਚਵਿੰਡਾ ਦੇਵੀ, ਨਿਰਵੈਲ ਸਿੰਘ ਉਰਫ ਨਹਿਲਾ ਪੁੱਤਰ ਜਸਮੇਲ ਸਿੰਘ ਵਾਸੀ ਵਰਿਆਮ ਨੰਗਲ, ਸਾਬਾ ਪੁੱਤਰ ਕਸ਼ਮੀਰ ਸਿੰਘ, ਹੈਪੀ ਪੁੱਤਰ ਬਿੱਲਾ, ਅਕਾਸ਼ਦੀਪ ਸਿੰਘ ਪੁੱਤਰ ਪੰਨਾ, ਬੀਰੋ ਪਤਨੀ ਰਾਮ ਲਾਲ ਵਾਸੀਆ ਚਵਿੰਡਾ ਦੇਵੀ, ਬਲਵਿੰਦਰ ਕੌਰ ਪਤਨੀ ਜਸਮੇਲ ਸਿੰਘ, ਹਰਪਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਵਰਿਆਮ ਨੰਗਲ ਵਜੋਂ ਹੋਈ ਹੈ। ਮੁੱਖ ਦੋਸ਼ੀ ਅਕਾਸ਼ਦੀਪ ਸਿੰਘ ਜੋ ਅਜੇ ਵੀ ਫਰਾਰ ਚੱਲ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਸਾਰੇ ਘਟਨਾਕ੍ਰਮ ਸਬੰਧੀ ਗੱਲਬਾਤ ਕਰਦਿਆ ਸੀ.ਪੀ.ਆਈ. ਦੇ ਸਹਾਇਕ ਸਕੱਤਰ ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਕਿਹਾ ਕਿ ਪੁਲਸ ਵਿਭਾਗ ਦੀ ਅਣਗਹਿਲੀ ਕਾਰਨ ਇਹ ਸਾਰਾ ਘਟਨਾਕ੍ਰਮ ਵਾਪਰਿਆ ਜੇਕਰ ਪੁਲਸ ਚੋਂਕੀ ਵਿੱਚ ਢੁੱਕਵੀ ਪੁਲਸ ਫੋਰਸ ਹੁੰਦੀ ਤਾਂ ਲੋਕਾਂ ਵੱਲੋਂ ਕੀਤੀ ਗਈ ਕਾਰਵਾਈ ਤੋਂ ਗੁਰੇਜ ਕੀਤਾ ਜਾਂਦਾ। ਉਨ੍ਹਾ ਕਿਹਾ ਪੁਲਸ ਅਧਿਕਾਰੀਆ ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾ ਵੱਲੋਂ ਨੌਜਵਾਨ ਅਕਾਸ਼ਦੀਪ ਸਿੰਘ 5 ਘੰਟੇ ਪੁਲਸ ਚੋਂਕੀ ਵਿੱਚ ਬਿਠਾਇਆ ਗਿਆ ਅਗਰ ਨੌਜਵਾਨ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਸਮੇਂ ਸਿਰ ਪੁਲਸ ਥਾਣੇ ਭੇਜਿਆ ਜਾਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆ ਦੀ ਜਾਂਚ ਕੀਤੀ ਜਾਵੇ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

rajwinder kaur

This news is Content Editor rajwinder kaur