ਪੁਲਸ ਨੇ 200 ਗ੍ਰਾਮ ਅਫੀਮ ਸਣੇ ਕੀਤਾ ਕਾਬੂ

08/29/2019 12:31:59 AM

ਪੱਟੀ, (ਜ.ਬ)- ਪੁਲਸ ਥਾਣਾ ਸਦਰ ਪੱਟੀ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਅਫੀਮ ਸਣੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਸ ਥਾਣਾ ਸਦਰ ਪੱਟੀ ਦੇ ਮੁਖੀ ਇੰਸ. ਬਲਜੀਤ ਸਿੰਘ ਵਡ਼ੈਚ ਨੇ ਦੱਸਿਆ ਕਿ ਐੱਸ. ਆਈ. ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਚੌਕ ਪੱਟੀ ਮੋਡ਼ ਤੋਂ ਚੂਸਲੇਵਡ਼ ਪਿੰਡ ਵੱਲੋਂ ਗਸ਼ਤ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਪੁਲ ਸੂਆ ਚੂਸਲੇਵਡ਼ ਵਿਖੇ ਨਾਕਾ ਲਾਇਅਾ ਸੀ ਅਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕੀਤਾ ਅਤੇ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ-ਪਤਾ ਸਵਰਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਬੋਪਾਰਾਏ ਦੱਸਿਆ ਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ 200 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ’ਤੇ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Bharat Thapa

This news is Content Editor Bharat Thapa