ਸ਼ੱਕੀ ਵਿਅਕਤੀਆਂ ਦੀ ਭਾਲ ''ਚ ਪੁਲਸ ਨੇ ਕੀਤੀ ਤਲਾਸ਼ੀ ਮੁਹਿੰਮ

10/18/2019 8:54:57 PM

ਝਬਾਲ, (ਨਰਿੰਦਰ)— ਤਿਉਹਾਰਾਂ ਦੇ ਮੱਦੇਨਜ਼ਰ ਤੇ ਤਰਨ ਤਾਰਨ 'ਚ ਬੀਤੇ ਦਿਨ ਪਾਣੀ ਵਾਲੀ ਟੈਂਕੀ ਤੇ ਸ਼ੱਕੀ ਵਿਆਕਤੀ ਵੇਖਣ ਤੋਂ ਬਾਅਦ ਜ਼ਿਲ੍ਹੇ 'ਚ ਪੁਲਸ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਮੱਦੇਨਜ਼ਰ ਸ਼ੁਕੱਰਵਾਰ ਥਾਣਾ ਝਬਾਲ ਦੀ ਪੁਲਸ ਨੇ ਥਾਣਾ ਮੁਖੀ ਇੰਸਪੇਕਟਰ ਪ੍ਰਭਜੀਤ ਸਿੰਘ ਦੀ ਅਗਵਾਈ 'ਚ ਇਲਾਕੇ 'ਚ ਸ਼ੱਕੀ ਵਿਆਕਤੀਆਂ ਦੀ ਭਾਲ 'ਚ ਜਿਥੇ ਸਰਚ ਅਭਿਆਨ ਕੀਤਾ ਉਥੇ ਹੀ ਸੜਕਾਂ 'ਤੇ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਰੋਕ ਕੇ ਸਖਤੀ ਨਾਲ ਉਨ੍ਹਾਂ ਦੀ ਤਲਾਸ਼ੀ ਲਈ ਗਈ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਕਿਸੇ ਵੀ ਪ੍ਰਕਾਰ ਦੇ ਖਤਰੇ ਨਾਲ ਨਿਪਟਨ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਤਿਆਰ ਹੈ ਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਵਚਨ ਬੰਦ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਵੇਖਣ ਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਾਵੇ।
 


KamalJeet Singh

Content Editor

Related News