ਰਿਸ਼ਵਤ ਲੈਂ ਕੇ ਕਰਫਿਊ ਪਾਸ ਜਾਰੀ ਕਰਨ ਵਾਲਾ ਪੁਲਸ ਮੁਲਾਜ਼ਮ ਮੁਅੱਤਲ

04/04/2020 11:31:20 PM

ਤਰਨਤਾਰਨ,(ਰਮਨ ਚਾਵਲਾ)- ਜ਼ਿਲਾ ਮੈਜਿਸਟ੍ਰੇਟ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਆਨਲਾਈਨ ਕਰਫਿਊ ਪਾਸ ਜਾਰੀ ਕੀਤੇ ਜਾ ਰਹੇ ਸਨ। ਜਿਸ ਦੌਰਾਨ ਬੀਤੇ ਦਿਨੀਂ ਤਹਿਸੀਲ ਪੱਟੀ ਦੇ ਐੱਸ. ਡੀ. ਐੱਮ. ਦਫ਼ਤਰ ਵਿਖੇ ਤਾਇਨਾਤ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਰਿਸ਼ਵਤ ਲੈ ਕੇ ਈ-ਪਾਸ ਜਾਰੀ ਕਰਨ ਦੀ ਵੀਡੀਓ ਵਾਇਰਲ ਹੋ ਗਈ। ਇਸ ਵੀਡੀਓ ਨੂੰ ਵਾਇਰਲ ਹੁੰਦੇ ਵੇਖ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਸਖਤ ਕਦਮ ਚੁੱਕਦੇ ਹੋਏ ਅੱਜ ਦੇਰ ਰਾਤ ਸਿਪਾਹੀ ਹਰਜਿੰਦਰ ਸਿੰਘ ਨੂੰ ਜਿੱਥੇ ਵਿਭਾਗ ਤੋਂ ਡਿਸਮਿਸ ਕਰ ਦਿੱਤਾ ਗਿਆ। ਉਥੇ ਹੀ ਉਸ ਖਿਲਾਫ਼ ਥਾਣਾ ਪੱਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।


Deepak Kumar

Content Editor

Related News